‘ਦ ਖਾਲਸ ਬਿਉਰੋ : ਉਤਰਾਖੰਡ ਸਰਕਾਰ ਵੱਲੋਂ ਸਾਰੇ ਮਿਡਲ ਸਕੂਲ,ਆਂਗਣਵਾੜੀ ਸੈਂਟਰ 16 ਜਨਵਰੀ ਤੱਕ ਬੰਦ ਕਰ ਦਿੱਤੇ ਗਏ ਹਨ ਤੇ ਚੋਣ ਰੈਲੀਆਂ ‘ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।ਉਤਰਾਖੰਡ ਸਰਕਾਰ ਵੱਲੋਂ ਜਾਰੀ ਇਕ ਹੁਕਮ ਮੁਤਾਬਕ ਵੱਧ ਰਹੇ ਕੋ ਰੋਨਾ ਵਾਇ ਰਸ ਮਾਮਲਿਆਂ ਨੂੰ ਸਾਹਮਣੇ ਰਖਦੇ ਹੋਏ ਚੋਣ-ਅਧੀਨ ਰਾਜ ਵਿੱਚ ਰਾਜਨੀਤਿਕ ਰੈਲੀਆਂ, ਧਰ ਨੇ ਅਤੇ ਪ੍ਰਦ ਰਸ਼ਨਾਂ ‘ਤੇ 16 ਜਨਵਰੀ ਤੱਕ ਪਾਬੰਦੀ ਲਗਾ ਦਿੱਤੀ ਗਈ ਹੈ।ਮੁੱਖ ਸਕੱਤਰ ਐਸਐਸ ਸੰਧੂ ਨੇ ਕਿਹਾ ਕਿ ਰਾਜ ਵਿੱਚ ਸਾਰੀਆਂ ਸਿਆਸੀ ਰੈ ਲੀਆਂ, ਧ ਰਨੇ, ਪ੍ਰਦਰ ਸ਼ਨ ਅਤੇ ਜਨਤਕ ਸਮਾਗਮਾਂ ਜਿਵੇਂ ਸੱਭਿਆਚਾਰਕ ਇਕੱਠਾਂ ਆਦਿ ਨੂੰ 16 ਜਨਵਰੀ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ।ਇਸ ਸਭ ਤੋਂ ਇਲਾਵਾ ਆਂਗਣਵਾੜੀ ਸੈਂਟਰ ਅਤੇ ਅੱਠਵੀਂ ਤੱਕ ਦੇ ਸਕੂਲ ਵੀ 16 ਜਨਵਰੀ ਤੱਕ ਬੰਦ ਰਹਿਣਗੇ ਤੇ ਆਨਲਾਈਨ ਕਲਾਸਾਂ ਲਾਉਣ ਸੰਬੰਧੀ ਨਿਰਦੇਸ਼ ਜਾਰੀ ਕੀਤੇ ਗਏ ਹਨ।
India
ਉੱਤਰਾਖੰਡ ‘ਚ ਚੋਣ ਰੈਲੀਆਂ ‘ਤੇ ਪਾਬੰਦੀ, ਸਕੂਲ 16 ਜਨਵਰੀ ਤੱਕ ਬੰਦ
- by Guljinder Kaur
- January 8, 2022
- 0 Comments
- Less than a minute
- 37 Views
- 2 years ago