International

ਕੈਨੇਡਾ ‘ਚ ਕਰੋਨਾ ਦੇ ਡਰੋਂ ਮੁੜ ਪਾਬੰਦੀਆਂ ਲਾਗੂ

‘ਦ ਖਾਲਸ ਬਿਊਰੋ: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਕੋਵਿਡ-19 ਨੇ ਤੇਜੀ ਨਾਲ ਮੁੜ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਮੁਲਕ ਵਿੱਚ ਫਿਰ ਡਰ ਵਾਲਾ ਮਾਹੌਲ ਬਣਨ ਲੱਗਾ ਹੈ, ਜਿੱਥੇ ਇੱਕ ਦਿਨ ਵਿੱਚ ਹੀ 789 ਨਵੇਂ ਕੇਸ ਰਿਪੋਰਟ ਹੋਏ ਹਨ। ਇਸ ਦੇ ਨਾਲ ਹੀ ਸੂਬੇ ਵਿਚ ਨਵੇਂ ਵੇਰੀਐਂਟ ਓਮੀਕਰੌਨ ਦੇ 302 ਕੇਸ ਦਰਜ ਹੋ ਚੁੱਕੇ ਹਨ। ਬੀ.ਸੀ. ਦੀ ਸੂਬਾਈ ਸਿਹਤ ਅਫਸਰ ਡਾ. ਬੋਨੀ ਹੈਨਰੀ ਨੇ ਸੂਬੇ ਵਿਚ ਕੋਵਿਡ-19 ਸਬੰਧੀ ਤਾਜ਼ਾ ਅਪਡੇਟ ਦਿੰਦਿਆਂ ਦੱਸਿਆ ਹੈ ਕਿ ਸੂਬੇ ਵਿਚ ਕੋਵਿਡ-19 ਐਕਟਿਵ ਮਾਮਲਿਆਂ ਦੀ ਗਿਣਤੀ 4,313 ਤਕ ਪਹੁੰਚ ਗਈ ਹੈ। ਇਸ ਸਮੇਂ 191 ਪੀੜਤ ਲੋਕ ਹਸਪਤਾਲਾਂ ਵਿਚ ਦਾਖਿਲ ਹਨ, ਜਿਨ੍ਹਾਂ ਵਿੱਚੋਂ 74 ਨੂੰ ਆਈ.ਸੀ.ਯੂ. ਵਿਚ ਰੱਖਿਆ ਗਿਆ ਹੈ।

ਨਵੇਂ ਵੇਰੀਐਂਟ ਓਮੀਕਰੌਨ ਕੇਸਾਂ ਦੀ ਗਿਣਤੀ ਤੇਜ਼ੀ ਨਾਲ ਵਧਣ ਕਾਰਨ ਨਵੇਂ ਜਨਤਕ ਸਿਹਤ ਆਦੇਸ਼ ਜਾਰੀ ਕੀਤੇ ਗਏ ਹਨ ਜੋ ਸੋਮਵਾਰ ਤੋਂ ਲਾਗੂ ਹੋਣਗੇ। ਡਾ. ਬੋਨੀ ਹੈਨਰੀ ਵੱਲੋਂ ਜਾਰੀ ਇਨ੍ਹਾਂ ਹੁਕਮਾਂ ਅਨੁਸਾਰ 19 ਦਸੰਬਰ ਦੀ ਅੱਧੀ ਰਾਤ ਤੋਂ, ਅੰਦਰੂਨੀ ਨਿੱਜੀ ਇਕੱਠਾਂ ਵਿਚ ਇਕ ਪਰਿਵਾਰ ਅਤੇ 10 ਹੋਰ ਲੋਕ ਜਾਂ ਇੱਕ ਹੋਰ ਪਰਿਵਾਰ ਤੱਕ ਸੀਮਿਤ ਰਹਿਣਗੇ। ਇਹਨਾਂ ਸਮਾਜਿਕ ਇਕੱਠਾਂ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਲੋਕਾਂ ਨੂੰ ਪੂਰੀ ਤਰ੍ਹਾਂ ਵੈਕਸੀਨੇਨ ਹੋਣਾ ਜ਼ਰੂਰੀ ਹੋਵੇਗਾ।

ਇਸ ਤੋਂ ਇਲਾਵਾ ਹੁਣ ਸੂਬੇ ਵਿਚ 1,000 ਤੋਂ ਵੱਧ ਲੋਕਾਂ ਵਾਲੇ ਵੱਡੇ ਸਮਾਗਮਾਂ ਨੂੰ 50 ਪ੍ਰਤੀਸ਼ਤ ਸਮਰੱਥਾ ਤੱਕ ਸੀਮਤ ਕਰ ਦਿੱਤਾ ਹੈ। ਹੁਣ ਛੋਟੇ ਅੰਦਰੂਨੀ ਇਕੱਠਾਂ ਵਿਚ ਸ਼ਾਮਲ ਹੋਣ ਵਾਲਿਆਂ ਨੂੰ ਵੈਕਸੀਨ ਕਾਰਡ ਦਿਖਾਉਣਾ ਲਾਜ਼ਮੀ ਹੋਵੇਗਾ ਜਦੋਂ ਕਿ ਪਹਿਲਾਂ ਸਿਰਫ 50 ਤੋਂ ਵੱਧ ਲੋਕਾਂ ਵਾਲੇ ਸਮਾਗਮਾਂ ਲਈ ਹਾਜ਼ਰੀਨ ਨੂੰ ਟੀਕਾਕਰਨ ਦੇ ਸਬੂਤ ਦਿਖਾਉਣ ਦੀ ਲੋੜ ਹੁੰਦੀ ਸੀ। ਨਵੇਂ ਸਾਲ ਦੇ ਸਮਾਗਮਾਂ ਨੂੰ ਸਿਰਫ਼ ਬੈਠਣ ਵਾਲੇ ਸਮਾਗਮਾਂ ਤੱਕ ਹੀ ਸੀਮਤ ਕੀਤਾ ਜਾਵੇਗਾ, ਜਿਸ ਵਿੱਚ ਕਿਸੇ ਵੀ ਨਾਚ ਜਾਂ ਆਪਸੀ ਘੁਲ ਮਿਲ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ ਪਰ ਨਵੇਂ ਸਾਲ ਦੀ ਸ਼ਾ