International

ਬਾਈਡਨ ਤੇ ਪੁਤਿਨ ਵਿਚਾਲੇ ਕੱਲ੍ਹ ਮੁੜ ਹੋਵੇਗੀ ਗੱਲਬਾਤ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਚੀਨ ਦੇ ਰਾਸ਼ਟਰਪਤੀ ਅਤੇ ਰੂਸੀ ਨੇਤਾ ਵਲਾਦੀਮਿਰ ਪੁਤਿਨ ਦੁਵੱਲੇ ਰਿਸ਼ਤਿਆਂ ਅਤੇ ਕੌਮਾਂਤਰੀ ਮੁੱਦਿਆਂ ’ਤੇ ਚਰਚਾ ਦੇ ਲਈ ਇੱਕ ਵਰਚੁਅਲ ਸ਼ਿਖਰ ਸੰਮੇਲਨ ਕਰਵਾਇਆ ਜਾਵੇਗਾ।ਇਹ ਗੱਲਬਾਤ ਮਾਸਕੋ ਅਤੇ ਪੱਛਮੀ ਦੇਸ਼ਾਂ ਦੇ ਵਿਚਾਲੇ ਯੂਕਰੇਨ ਦੀ ਸਰਹੱਦ ’ਤੇ ਹਜ਼ਾਰਾਂ ਰੂਸੀ ਸੈਨਿਕਾਂ ਦੇ ਮੌਜੂਦ ਹੋਣ ਦੌਰਾਨ ਹੋ ਰਹੀ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਹਾਲਾਂਕਿ ਕਿਸੇ ਖ਼ਾਸ ਮੁੱਦੇ ਦਾ ਜ਼ਿਕਰ ਨਹੀਂ ਕੀਤਾ ਲੇਕਿਨ ਕਿਹਾ ਕਿ ਬੁੱਧਵਾਰ ਨੂੰ ਵੀਡੀਓ ਬੈਠਕ ਤੋਂ ਬਾਅਦ ਬਿਓਰਾ ਜਾਰੀ ਕੀਤਾ ਜਾਵੇਗਾ।

ਉਨ੍ਹਾਂ ਨੇ ਕਿਹਾ ਹੈ ਕਿ ਦੋਵੇਂ ਨੇਤਾ ਇਸ ਸਾਲ ਚੀਨ-ਰੂਸ ਸਬੰਧਾਂ ਅਤੇ ਵਿਭਿੰਨ ਖੇਤਰਾਂ ਵਿਚ ਸਹਿਯੋਗ ਦੀ ਪੂਰੀ ਸਮੀਖਿਆ ਕਰਨਗੇ।ਦੱਸ ਦੇਈਏ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਪੁਤਿਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਰੂਸ ਨੇ ਯੂਕਰੇਨ ’ਤੇ ਹਮਲਾ ਕੀਤਾ ਤਾਂ ਉਹ ਉਸ ਨੂੰ ਦਰਦਨਾਕ ਪਾਬੰਦੀਆਂ ਦੇ ਨਾਲ ਸਖ਼ਤ ਆਰਥਿਕ ਨੁਕਸਾਨ ਪਹੁੰਚਾਵੇਗਾ। ਉਧਰ, ਅਮਰੀਕਾ ਨੇ ਉਈਗਰਾਂ ਦੇ ਨਾਲ ਮਨੁੱਖੀ ਅਧਿਕਾਰ ਮੁੱਦਿਆਂ ਨੂੰ ਲੈ ਕੇ ਚੀਨ ਦਾ ਵੀ ਵਿਰੋਧ ਕੀਤਾ ਹੈ।