Punjab

ਡਾ. ਹਰਸ਼ਿੰਦਰ ਕੌਰ ਨੂੰ ਮਿਲੇਗਾ ਇੱਕ ਹੋਰ ਕੌਮੀ ਸਨਮਾਨ

‘ਦ ਖ਼ਾਲਸ ਬਿਊਰੋ :- ਬੱਚਿਆਂ ਦੀ ਮਹਿਰ ਡਾ. ਹਰਸ਼ਿੰਦਰ ਕੌਰ ਪਟਿਆਲਾ ਨੂੰ ਨੈਸ਼ਨਲ ਪੱਧਰ ਦਾ ਸਨਮਾਨ ਦੇਣ ਲਈ ਚੁਣ ਗਿਆ ਹੈ। ਡਾ. ਹਰਸ਼ਿੰਦਰ ਕੌਰ ਨੂੰ ਇਹ ਪੁਰਸਕਾਰ ਵਿਦਿਆਰਥੀ ਵਿਕਾਸ ਮੰਚ ਵੱਲੋਂ ਇਹ ਇਨਾਮ 5 ਸਤੰਬਰ 2020 ਨੂੰ ਗ੍ਰੇਟਰ ਨੋਇਡਾ ਵਿਖੇ ਦਿੱਤਾ ਜਾਏਗਾ। ਉਸ ਨੂੰ ਇਹ ਪੁਰਸਕਾਰ ” ਬੈਸਟ ਮੋਟੀਵੇਸ਼ਨਲ ”  ਯਾਨਿ ਸਭ ਤੋਂ ਵੱਧ ਪ੍ਰਭਾਵਸ਼ਾਲੀ ਬੁਲਾਰਾ ਡਾਕਟਰ ਵਜੋਂ ਦਿੱਤਾ ਜਾ ਰਿਹਾ ਹੈ। ” ਰਾਸ਼ਟਰੀ ਵਸ਼ਿਸ਼ਟ ਚਿਕਿਤਸਕ ਸਨਮਾਨ ” ਨਾਲ ਅਧਿਆਪਕ ਦਿਵਸ ਉੱਤੇ ਸਨਮਾਨ ਹਾਸਲ ਕਰਨ ਵਾਲੀ ਡਾ. ਹਰਸ਼ਿੰਦਰ ਕੌਰ ਨੂੰ ਪਹਿਲਾਂ ਹਿ ਭਾਰਤ ਦੇ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਸਨਮਾਨਿਤ ਕਰ ਚੁੱਕੇ ਹਨ। ਇਨ੍ਹਾਂ ਸਨਮਾਣਾਂ ਤੋਂ ਇਲਾਵਾ ਡਾ. ਹਰਸ਼ਿੰਦਰ ਕੌਰ ਦੀ ਝੋਲੀ ਵਿੱਚ ਸਟੀਲ ਵੁਮੈਨ ਆਫ ਇੰਡੀਆ, ਗੌਰਵ ਪੰਜਾਬ ਦਾ , ਧੀ ਪੰਜਾਬ ਦੀ, ਬਾਬਾ ਫ਼ਰੀਦ ਪੁਰਸਕਾਰ, ਮਾਈ ਭਾਗੋ ਐਵਾਰਡ, ਰਾਣੀ ਝਾਂਸੀ ਐਵਾਰਡ, ਫਖ਼ਰ-ਏ-ਕੌਮ ਵਰਗੇ ਸਨਮਾਨ ਪਹਿਲਾਂ ਹੀ ਡਾ. ਕੌਰ ਦੀ ਝੋਲੀ ਵਿੱਚ ਪੈ ਚੁੱਕੇ ਹਨ।

ਡਾ. ਹਰਸ਼ਿੰਦਰ ਕੌਰ ਪਿਛਲੇ 26 ਸਾਲਾਂ ਤੋਂ ਪਿੰਡਾਂ, ਸਕੂਲਾਂ, ਕਾਲਜਾਂ, ਟੀ.ਵੀ. ਰੇਡੀਓ, ਉੱਤੇ ਲੈਕਚਰ ਦੇ ਰਹੀ ਹੈ। ਪਹਿਲਾਂ ਵੀ ਡਾ. ਕੌਰ ਦੁਨੀਆ ਦੇ 100 ਚੋਟੀ ਦੇ ਸਿੱਖ ਰੋਲ ਮਾਡਲ ਵਿੱਚ ਸ਼ਾਮਲ ਹੋ ਚੁੱਕੀ ਹੈ। ਉਸ ਦੀ ਸਪੀਚ ਨੂੰ ਇੰਟਰਨੈਸ਼ਨਲ ਰੇਡੀਓ ਫੈਸਟੀਵੈਲ ਆਫ ਈਰਾਨ ਵਿੱਚ ਦੁਨੀਆ ਭਰ ਵਿੱਚੋਂ ਪਹਿਲਾਂ ਇਨਾਮ ਦਿੱਤਾ ਗਿਆ ਸੀ।

ਡਾ. ਕੌਰ ਨੂੰ ਦੁਨੀਆ ਦੇ ਵੱਖੋ-ਵੱਖ ਸਕੂਲਾਂ ਵਿੱਚ ਪਾਰਲੀਮੈਂਟਾ ਵਿੱਚ ਲਾਈਫ ਟਾਈਮ ਅਚੀਵਮੈਂਟ ਐਵਾਰਡ ਮਿਲ ਚੁੱਕਿਆ ਹੈ। ਉਹ ਇੱਕ ਟਰਸਟ ” ਡਾ. ਹਰਸ਼ ਚੈਰੀਟੇਬਲ ਟਰਸਟ ” ਰਾਹੀਂ ਪਿਛਲੇ 12 ਸਾਲਾਂ ਤੋਂ ਆਪਣੇ ਪਤੀ ਡਾ. ਗੁਰਪਾਲ ਸਿੰਘ ਨਾਲ ਰਲ ਕੇ 415 ਗਰੀਬ ਬੱਚਿਆਂ ਦੀ ਪੜ੍ਹਾਈ ਦਾ ਖ਼ਰਚਾ ਚੁੱਕ ਰਹੀ ਹੈ।