‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਦੁਨੀਆਂ ਵਿੱਚ ਭਾਂਤ ਭਾਂਤ ਦੇ ਲੋਕ ਹਨ ਤੇ ਅਸੀਂ ਇਕ ਅਜਿਹੀ ਔਰਤ ਦੀ ਕਹਾਣੀ ਦੱਸ ਰਹੇ ਹਾਂ, ਜਿਸਨੇ ਪਹਿਲਾਂ ਆਪਣੇ ਆਪ ਨਾਲ ਵਿਆਹ ਕਰਵਾਇਆ ਫਿਰ ਖੁਦ ਹੀ ਤਲਾਕ ਲੈ ਲਿਆ। ਉਸਦਾ ਕਹਿਣਾ ਹੈ ਕਿ ਹੁਣ ਉਸਨੂੰ ਕੋਈ ਹੋਰ ਮਿਲ ਗਿਆ ਹੈ।
ਇਸ ਔਰਤ ਦਾ ਨਾਮ ਹੈ ਕ੍ਰਿਸ ਗੈਲੇਰਾ ਹੈ ਤੇ ਉਹ ਮਰਦਾਂ ਉੱਤੇ ਭਰੋਸਾ ਨਹੀਂ ਕਰਦੀ ਹੈ। ਉਸਨੇ ਸਤੰਬਰ ਵਿੱਚ ਆਪਣੇ ਆਪ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ ਸੀ।
ਉਹ 31 ਸਾਲ ਦੀ ਹੈ ਤੇ ਉਸਨੇ ਇਕੱਲਾ ਰਹਿਣ ਦਾ ਫੈਸਲਾ ਕੀਤਾ ਸੀ।ਫਿਰ ਉਸਨੇ ਆਪਣੇ ਆਪ ਨੂੰ ਆਪਣੀ ਪਤਨੀ ਬਣਾ ਲਿਆ।
ਦੱਸ ਦਈਏ ਕਿ ਕ੍ਰਿਸ ਬ੍ਰਾਜ਼ੀਲ ਦੇ ਸਾਓ ਪੌਲੋ ਦੀ ਰਹਿਣ ਵਾਲੀ ਹੈ। ਉਸਦਾ ਕਹਿਣਾ ਹੈ ਕਿ ਉਹ ਕਿਸੇ ਖਾਸ ਵਿਅਕਤੀ ਨੂੰ ਮਿਲਣ ਤੋਂ ਬਾਅਦ ਉਸਨੂੰ ਉਸ ਨਾਲ ਪਿਆਰ ਹੋਣ ਲੱਗਾ ਹੈ।ਉੱਥੇ ਨਾਲ ਹੀ ਤਲਾਕ ਬਾਰੇ ਗੱਲ ਕਰਦੇ ਹੋਏ ਕ੍ਰਿਸ ਨੇ ਡੇਲੀ ਸਟਾਰ ਨੂੰ ਕਿਹਾ ਕਿ ਜਦੋਂ ਤੱਕ ਇਹ ਚੱਲਿਆ, ਮੈਂ ਖੁਸ਼ ਸੀ। ਜਦੋਂ ਮੈਂ ਕਿਸੇ ਹੋਰ ਖਾਸ ਨੂੰ ਮਿਲੀ ਤਾਂ ਮੈਂ ਪਿਆਰ ਵਿੱਚ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੱਤਾ।
ਆਪਣੇ ਵਿਆਹ ਦੇ ਦਿਨ, ਕ੍ਰਿਸ ਨੇ ਬ੍ਰਾਜ਼ੀਲ ਦੇ ਸਾਓ ਪੌਲੋ ਵਿੱਚ ਇੱਕ ਕੈਥੋਲਿਕ ਚਰਚ ਦੇ ਸਾਹਮਣੇ ਤਸਵੀਰਾਂ ਲਈ ਪੋਜ਼ ਦਿੱਤਾ।ਉਸਨੇ ਇੱਕ ਸ਼ਾਨਦਾਰ ਸਫ਼ੈਦ ਪਹਿਰਾਵੇ ਅਤੇ ਇੱਕ ਮਣਕੇ ਵਾਲੇ ਹਾਰ ਵਿੱਚ ਆਪਣੇ ਟੈਟੂ ਦਿਖਾਏ। ਉਸਦਾ ਕਹਿਣਾ ਹੈ ਕਿ ਮੈਂ ਹੁਣ ਨਫ਼ਰਤ ਵਾਲੇ ਕਮੈਂਟਸ ਨਹੀਂ ਪੜ੍ਹਾਂਗੀ।ਲੋਕਾਂ ਦੀ ਸੁਣ ਕੇ ਜੋ ਮੈਂ ਸੋਚਦੀ ਹਾਂ ਇਸ ਵਿੱਚ ਕੁਝ ਵੀ ਨਹੀਂ ਬਦਲਾਂਗੀ।