Punjab

…ਤੇ ਚੰਨੀ ਸਾਬ੍ਹ ਆਇਆ ਨਜ਼ਾਰਾ, ਸਟੇਡੀਅਮ ਬਾਦਲ ਸਾਬ੍ਹ ਨੇ ਬਣਾਇਆ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਮੁਹਾਲੀ ਦੇ ਇੱਕ ਹਾਕੀ ਸਟੇਡੀਅਮ ਵਿੱਚ ਖੇਡੇ ਗਏ ਹਾਕੀ ਮੈਚ ‘ਚ ਗੋਲਕੀਪਰ ਬਣਨ ‘ਤੇ ਤੰਜ ਕੱਸਿਆ ਹੈ। ਮਜੀਠੀਆ ਨੇ ਇੱਕ ਟਵੀਟ ਕਰਕੇ ਕਿਹਾ ਕਿ ਚੰਨੀ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਗੋਲ ਰੋਕਣ ਦਾ ਅਭਿਆਸ ਕਰ ਰਹੇ ਹਨ। ਮਜੀਠੀਆ ਨੇ ਵਿਅੰਗਮਈ ਢੰਗ ਨਾਲ ਲਿਖਿਆ ਕਿ “ਤੇ ਚੰਨੀ ਸਾਬ੍ਹ ਆਇਆ ਨਜ਼ਾਰਾ, ਸਟੇਡੀਅਮ ਬਾਦਲ ਸਾਬ੍ਹ ਨੇ ਬਣਾਇਆ।”

ਦਰਅਸਲ, ਚੰਨੀ ਮੁਹਾਲੀ ਦੇ ਹਾਕੀ ਸਟੇਡੀਅਮ ਵਿੱਚ ਹਾਕੀ ਮੈਚ ਵਿੱਚ ਗੋਲਕੀਪਰ ਬਣ ਕੇ 45 ਮਿੰਟ ਤੱਕ ਖੇਡ ਦਾ ਹਿੱਸਾ ਬਣੇ ਰਹੇ। ਚੰਨੀ ਨੇ ਗੋਲਕੀਪਰ ਦੀ ਕਿੱਟ ਪਾ ਕੇ ਕਈ ਗੋਲ ਰੋਕੇ, ਜਿਹਨਾਂ ਵਿੱਚ ਪੈਨਲਟੀ ਕਾਰਨਰ ਵੀ ਸ਼ਾਮਲ ਸਨ।