Punjab

ਕੱਲ੍ਹ CM ਚੰਨੀ ਕੱਢਣਗੇ ਨਵਾਂ ਸੱਪ, ਉਡੀਕ ਦੀਆਂ ਘੜੀਆਂ ਸ਼ੁਰੂ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਿਸੇ ਨਾ ਕਿਸੇ ਢੰਗ ਤਰੀਕੇ ਪੰਜਾਬ ਅੰਦਰ ਗੰਭੀਰ ਮੁੱਦਿਆਂ ਨੂੰ ਲੈ ਕੇ ਡਿੱਗ ਰਹੀ ਕਾਂਗਰਸ ਪਾਰਟੀ ਦੀ ਸਾਖ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਹਨ। ਆਏ ਦਿਨ ਨਵੇਂ ਐਲਾਨ ਕਰਕੇ ਅਤੇ ਲੋਕਾਂ ਦੇ ਨੇੜੇ ਹੋ ਕੇ ਕੇ ਖੜ੍ਹਨ ਵਾਲੇ ਚਰਨਜੀਤ ਸਿੰਘ ਚੰਨੀ ਹੁਣ ਕੱਲ੍ਹ ਕੋਈ ਅਹਿਮ ਐਲਾਨ ਆਪਣੀ ਪਿਟਾਰੀ ਵਿੱਚੋਂ ਕੱਢਣ ਜਾ ਰਹੇ ਹਨ। ਟਵਿੱਟਰ ਉੱਤੇ ਚੰਨੀ ਨੇ ਇਕ ਵੀਡੀਓ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਚੰਨੀ ਦਿਵਾਲੀ ਤੋਂ ਪਹਿਲਾਂ ਭਾਵ ਕਿ ਕੱਲ੍ਹ ਇਕ ਨਵੰਬਰ ਨੂੰ ਕਿਸੇ ਵੱਡੇ ਐਲਾਨ ਦੀ ਗੱਲ ਕਰ ਰਹੇ ਹਨ ਤੇ ਐਲਾਨ ਵੀ ਅਜਿਹਾ ਜਿਹੜਾ ਪੰਜਾਬੀਆਂ ਨੂੰ ਵੱਡਾ ਫਾਇਦਾ ਕਰਨ ਵਾਲਾ ਹੈ। ਤੁਸੀਂ ਆਪ ਹੀ ਸੁਣੋ ਕੀ ਕਹਿ ਰਹੇ ਹਨ ਸੀਐਮ ਚੰਨੀ….

ਸੀਐਮ ਚੰਨੀ ਨੇ ਹਾਲੇ ਕੱਲ੍ਹ ਹੀ ਜੀਵੀਕੇ ਗੋਇੰਦਵਾਲ ਸਾਹਿਬ ਪਾਵਰ ਲਿਮਟਿਡ ਨਾਲ ਕੀਤਾ ਬਿਜਲੀ ਖਰੀਦ ਸਮਝੌਤਾ ਰੱਦ ਕੀਤਾ ਸੀ ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਕੰਪਨੀ ਨੂੰ ਇਸ ਬਾਰੇ ਨੋਟਿਸ ਵੀ ਘੱਲ ਦਿੱਤੇ ਹਨ। ਇੱਕ-ਇੱਕ ਕਰਕੇ ਆਪਣੇ ਵਾਅਦੇ ਪੂਰੇ ਕਰਨ ਦੀ ਲੜੀ ਵਿੱਚ ਕੱਲ ਕਿਹੜਾ ਇਤਿਹਾਸਿਕ ਐਲਾਨ ਚੰਨੀ ਕਰਨਗੇ, ਇਹ ਦੇਖਣ ਲਈ ਕੱਲ੍ਹ ਤੱਕ ਤਾਂ ਇੰਤਜਾਰ ਕਰਨਾ ਹੀ ਪੈਣਾ ਹੈ।