‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਰਕਾਰ ਨੇ ਦੇਰ ਰਾਤ 13 ਐੱਸਐੱਸਪੀਜ਼ ਸਮੇਤ 50 ਪੁਲਿਸ ਅਫਸਰਾਂ ਦੇ ਤਬਾਦਲੇ ਕਰ ਦਿੱਤੇ ਸਨ। ਪੁਲਿਸ ਅਫਸਰ ਹਰਮਨਬੀਰ ਸਿੰਘ ਗਿੱਲ ਨੂੰ ਅੱਧੀ ਰਾਤੀਂ ਫਾਜ਼ਿਲਕਾ ਦਾ ਐੱਸਐੱਸਪੀ ਲਾਇਆ ਗਿਆ। ਫਾਜ਼ਿਲਕਾ ਦੇ ਪਹਿਲੇ ਐੱਸਐੱਸਪੀ ਦੀਪਕ ਹਲੌਰੀ ਦੀ ਨਵੀਂ ਪੋਸਟਿੰਗ ਹਵਾ ‘ਚ ਲਟਕ ਗਈ ਹੈ। ਵੱਡੇ ਫੇਰਬਦਲ ਵਿੱਚ 36 ਆਈਪੀਐੱਸ ਅਤੇ 14 ਐੱਸਐੱਸਪੀ ਬਦਲੇ ਗਏ ਹਨ। ਏਐੱਸ ਰਾਏ ਨੂੰ ਐੱਨਆਈਆਰਆਈ ਵਿੰਗ ਤੋਂ ਬਦਲ ਕੇ ਏਡੀਜੀਪੀ ਇੰਟੈਲੀਜੈਂਸ ਲਗਾ ਦਿੱਤਾ ਗਿਆ ਹੈ। ਜਤਿੰਦਰ ਕੁਮਾਰ ਜੈਨ ਇੰਟੈਲੀਜੈਂਸ ਤੋਂ ਬਦਲ ਕੇ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਲਗਾ ਦਿੱਤੇ ਗਏ ਹਨ। ਜਿਹੜੇ ਹੋਰ ਅਫਸਰਾਂ ਦੇ ਤਬਾਦਲੇ ਹੋਏ ਹਨ, ਉਨ੍ਹਾਂ ਵਿੱਚ ਸ਼ਸ਼ੀ ਪ੍ਰਭਾ ਦਿਵੇਦੀ, ਅਰਪਤ ਸ਼ੁਕਲਾ, ਵੀ.ਨੀਰਜਾ, ਰਾਕੇਸ਼ ਚੰਦਰਾ, ਮਨੀਸ਼ ਚਾਵਲਾ, ਐੱਸਪੀਐੱਸ ਪਰਮਾਰ, ਮੁਖਵਿੰਦਰ ਸਿੰਘ ਛੀਨਾ, ਰਾਕੇਸ਼ ਅਗਰਵਾਲ, ਕੇ.ਸ਼ਰਮਾ, ਬਾਬੂ ਲਾਲ ਮੀਨਾ, ਗੁਰਪ੍ਰੀਤ ਸਿੰਘ ਤੂਰ, ਹਰਚਰਨ ਸਿੰਘ ਭੁੱਲਰ ਦੇ ਨਾਂ ਸ਼ਾਮਿਲ ਹਨ।

Related Post
India, International, Khaas Lekh, Khalas Tv Special, Sports
AI ਦਾ ਖ਼ਤਰਨਾਕ ਚਿਹਰਾ – ਫੋਟੋ ਨਾਲ ਛੇੜਛਾੜ ਹੋ
January 8, 2026
India, Khaas Lekh, Khalas Tv Special, Technology
ਮੌਤ ਨੂੰ ਮਾਤ ਦੇਣ ਵਾਲਾ ਯੰਤਰ! ਕੀ ‘Temple’ ਡਿਵਾਈਸ
January 8, 2026
