Punjab

ਹਾਏ ਰੱਬਾ ! ਨਹੀਂ ਸਹਿ ਹੁੰਦਾ ਅਪਮਾਨ – ਕੈਪਟਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਅਟਕਲਾਂ ਨੂੰ ਵੀ ਰੱਦ ਕਰ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇੱਕ ਨਿੱਜੀ ਚੈਨਲ ਨਾਲ ਇੰਟਰਵਿਊ ਦੌਰਾਨ ਕਿਹਾ ਕਿ ਮੈਂ ਹੁਣ ਕਾਂਗਰਸ ਦੇ ਵਿੱਚ ਨਹੀਂ ਰਹਾਂਗਾ।

ਕੈਪਟਨ ਨੇ ਨਵਜੋਤ ਸਿੰਘ ਸਿੱਧੂ ‘ਤੇ ਵੀ ਨਿਸ਼ਾਨਾ ਕੱਸਦਿਆਂ ਉਸਨੂੰ ਬਚਕਾਨਾ ਬੰਦਾ ਕਰਾਰ ਦਿੱਤਾ।  ਉਹਨਾਂ ਕਿਹਾ ਕਿ 52 ਸਾਲਾਂ ਤੋਂ ਮੈਂ ਰਾਜਨੀਤੀ ਵਿੱਚ ਹਾਂ। ਮੇਰੇ ਨਾਲ ਮਾੜਾ ਵਿਵਹਾਰ ਕੀਤਾ ਗਿਆ। ਸਵੇਰੇ 10.30 ਵਜੇ ਕਾਂਗਰਸ ਪ੍ਰਧਾਨ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਅਸਤੀਫਾ ਦੇ ਦਿਓ। ਮੈਂ ਕੋਈ ਸਵਾਲ ਨਹੀਂ ਪੁੱਛੇ ਅਤੇ ਸ਼ਾਮ 4 ਵਜੇ ਰਾਜਪਾਲ ਨੂੰ ਜਾ ਕੇ ਅਸਤੀਫਾ ਦੇ ਦਿੱਤਾ। ਉਹਨਾਂ ਕਿਹਾ ਕਿ ਜੇਕਰ ਤੁਸੀਂ ਮੇਰੇ 50 ਸਾਲਾਂ ਤੋਂ ਬਾਅਦ ਵੀ ਜੇ ਮੇਰੇ ’ਤੇ ਸ਼ੱਕ ਕਰਦੇ ਹੋ ਤਾਂ ਫਿਰ ਮੇਰੀ ਭਰੋਸੇਯੋਗਤਾ ਦਾਅ ’ਤੇ ਹੈ। ਜਦੋਂ ਵਿਸ਼ਵਾਸ ਹੀ ਨਹੀਂ ਹੈ ਤਾਂ ਪਾਰਟੀ ਵਿਚਾਰਹੀਣ  ਦੀ ਕੋਈ ਤੁੱਕ  ਨਹੀਂ ਬਣਦੀ।  ਉਹਨਾਂ ਕਿਹਾ ਕਿ  ਮੈਂ ਹਾਲੇ ਕਾਂਗਰਸ ਵਿੱਚੋਂ ਅਸਤੀਫਾ ਨਹੀਂ ਦਿੱਤਾ ਪਰ ਤੁਸੀਂ ਉੱਥੇ ਕਿਵੇਂ  ਰਹਿ ਸਕਦੇ ਹੋ, ਜਿੱਥੇ ਤੁਹਾਡੇ ’ਤੇ ਭਰੋਸਾ ਹੀ ਨਹੀਂ ਹੈ।

ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਵਿੱਚ ਸ਼ਾਮਿਲ ਨਾ ਹੋਣ ਦੇ ਮਾਮਲੇ ‘ਤੇ ਭਾਜਪਾ ਦੇ ਰਾਸ਼ਟਰੀ ਬੁਲਾਰੇ ਆਰਪੀ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਰਾਸ਼ਟਰਵਾਦੀ ਹਨ ਅਤੇ ਕੋਈ ਵੀ ਰਾਸ਼ਟਰਵਾਦੀ ਵਿਅਕਤੀ ਕਾਂਗਰਸ ਵਿੱਚ ਨਹੀਂ ਰਹਿ ਸਕਦਾ। ਅਮਰਿੰਦਰ ਸਿੰਘ ਦੇ ਭਾਜਪਾ ‘ਚ ਸ਼ਾਮਲ ਹੋਣ ਦੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਸਾਰੇ ਰਾਸ਼ਟਰਵਾਦੀਆਂ ਦਾ ਭਾਜਪਾ ਵਿੱਚ ਸਵਾਗਤ ਹੈ। ਬੀਜੇਪੀ ਬੁਲਾਰੇ ਨੇ ਕਿਹਾ ਕਿ ਕਾਂਗਰਸ ਵਿੱਚ ਹੁਣ ਕਨ੍ਹਈਆ ਕੁਮਾਰ ਵਰਗੇ ਲੋਕ ਸ਼ਾਮਲ ਹਨ, ਕਾਂਗਰਸ ਦੇ ਹੋਰ ਰਾਸ਼ਟਰਵਾਦੀਆਂ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ।