‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਜਿੱਦਾਂ ਭੁੱਖਾ ਸ਼ੇਰ ਘਾਹ ਨਹੀਂ ਖਾਂਦਾ, ਬੱਕਰੀ ਜਰੂਰ ਖਾ ਜਾਂਦਾ ਹੈ, ਉਸੇ ਤਰ੍ਹਾਂ ਸ਼ਾਇਦ ਹੀ ਤੁਸੀਂ ਸੁਣਿਆ ਹੋਵੇਗਾ ਕਿ ਕੋਈ ਬੱਕਰੀ ਘਾਹ ਨਹੀਂ ਖਾਂਦੀ, ਸਗੋਂ ਮਾਸ-ਮੱਛੀ ਡਕਾਰ ਜਾਂਦੀ ਹੈ। ਸਾਡਾ ਦਾਅਵਾ ਹੈ ਕਿ ਸੌ ਫੀਸਦ ਲੋਕ ਇਸ ਗੱਲ ਉੱਤੇ ਭਰੋਸਾ ਨਹੀਂ ਕਰਨਗੇ। ਪਰ ਸੋਸ਼ਲ ਮੀਡੀਆ ਉੱਤੇ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ, ਉਹ ਸਾਡੇ ਦਾਅਵੇ ਦਾ ਸੱਚ ਪੇਸ਼ ਕਰ ਰਹੀ ਹੈ। ਇੰਸਟਾਗ੍ਰਾਮ ਉੱਤੇ ਜੋ ਵੀਡੀਓ ਵਾਇਰਲ ਹੋ ਰਹੀ ਹੈ ਉਸ ਵਿੱਚ ਇਕ ਬੱਕਰੀ ਮੱਛੀਆਂ ਚੱਬ ਰਹੀ ਹੈ।
ਇਸ ਮਾਸਾਹਾਰੀ ਬੱਕਰੀ ਨੇ ਸਾਰਿਆਂ ਨੂੰ ਇਕ ਵਾਰ ਤਾਂ ਸੋਚਣ ਲਾ ਜਿੱਤਾ ਹੈ ਕਿ ਇਸਦੀ ਜੀਭ੍ਹ ਨੂੰ ਖੂਨ ਕਿਸਨੇ ਲਗਾ ਦਿੱਤਾ ਹੈ। ਬੱਕਰੀਆਂ ਆਮ ਤੌਰ ‘ਤੇ ਘਾਹ, ਪੱਤੇ ਜਾਂ ਅਨਾਜ ਖਾਂਦੀਆਂ ਵੇਖੀਆਂ ਜਾਂਦੀਆਂ ਹਨ ਪਰ ਇਸ ਜਾਨਵਰ ਦੇ ਮੱਛੀ ਖਾਣ ਦੇ ਦ੍ਰਿਸ਼ਾਂ ਨੇ ਲੋਕਾਂ ਨੂੰ ਸਿਰ ਖੁਰਚਣ ਲਈ ਮਜਬੂਰ ਕਰ ਦਿੱਤਾ ਹੈ। ਮੱਛੀ ਖਾਣ ਵਾਲੀ ਬੱਕਰੀ ਦਾ ਇਹ ਵੀਡੀਓ ਇੰਸਟਾਗ੍ਰਾਮ ਅਤੇ ਟਵਿੱਟਰ ਸਮੇਤ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਸ਼ੇਅਰ ਹੋ ਰਿਹਾ ਹੈ।
ਸੋਸ਼ਲ ਮੀਡੀਆ ਉੱਤੇ ਕਈ ਵਾਰ ਜਾਨਵਰ ਅਜਿਹੀਆਂ ਹਰਕਤਾਂ ਜਰੂਰ ਕਰਦੇ ਵੇਖੇ ਜਾਂਦੇ ਹਨ, ਜੋ ਜੱਗੋਂ ਤੇਰ੍ਹਵੀਆਂ ਲੱਗਦੀਆਂ ਹਨ, ਪਰ ਮੱਛੀ ਖਾਣ ਵਾਲੀ ਇਹ ਬੱਕਰੀ ਬਿਲਕੁਲ ਤਾਜਾ ਮਾਮਲਾ ਹੈ ਤੇ ਇਹ ਲੋਕਾਂ ਨੂੰ ਦੁਚਿੱਤੀ ਵਿੱਚ ਪਾ ਸਕਦਾ ਹੈ। ਇਹ ਵੀਡੀਓ ਕਿੱਥੇ ਦੀ ਹੈ ਤੇ ਬੱਠਲ ਵਿੱਚੋਂ ਚੁਣ ਚੁਣ ਕੇ ਮੱਛੀਆਂ ਚਰ ਰਹੀ ਇਹ ਬੱਕਰੀ ਖੂਬ ਵਾਇਰਲ ਹੋ ਰਹੀ ਹੈ।