India International Khalas Tv Special

ਪਤਨੀ ਨੂੰ ਚੈਟਿੰਗ ਤੋਂ ਰੋਕਣ ਲਈ ਇਹ ਬੰਦਾ ਹੁਣ ਸੌ ਬਾਰ ਸੋਚੂ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਘਰਵਾਲੀ ਫੋਨ ‘ਤੇ ਕੀ ਕਰਦੀ ਹੈ ਤੇ ਪਤੀ ਕੀਹਦੇ ਨਾਲ ਲੁਕ-ਲੁਕ ਕੇ ਗੱਲਾਂ ਕਰਦਾ ਹੈ, ਇਸ ਗੱਲ ਦੀ ਜਾਸੂਸੀ ਅਕਸਰ ਪਤੀ ਪਤਨੀ ਕਰਦੇ ਰਹਿੰਦੇ ਹਨ। ਪਰ ਜਰਾ ਸੋਚ ਕੇ ਦੇਖੋ, ਕੋਈ ਪਤੀ ਸਿਰਫ ਇੰਨੀ ਕੁ ਗੱਲ ਲਈ ਆਪਣੇ ਪਤੀ ਦੇ ਦੰਦ ਭੰਨ ਦੇਵੇ ਕਿ ਉਹ ਵਹਟਐਪ ਉੱਤੇ ਚੈਟ ਕਰਨ ਤੋਂ ਉਸਨੂੰ ਰੋਕਦਾ ਹੈ ਤੇ ਇਸਦੇ ਨਾਲ ਹੀ ਉਸਦੀ ਡੰਡੇ ਨਾ ਭਨਾਈ ਵੀ ਕਰ ਦੇਵੇ ਤਾਂ ਹਾਲਾਤ ਕੀ ਹੋਣਗੇ। ਮਾਮਲਾ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਨਾਲ ਜੁੜਿਆ ਹੈ। ਪੁਲਿਸ ਨੇ ਵੀ ਕੇਸ ਦਰਜ ਕਰ ਲਿਆ ਹੈ। ਹੁਣ ਪੁਲਿਸ ਨੂੰ ਇਸ ਮਾਮਲੇ ਦੀਆਂ ਤੈਹਾਂ ਫਰੋਲਣੀਆਂ ਪੈ ਰਹੀਆਂ ਹਨ।

ਜਾਣਕਾਰੀ ਅਨੁਸਾਰ ਥਿਓਗ ਥਾਣਾ ਖੇਤਰ ਦੇ ਛੱਲਾ ਵਿੱਚ ਪਤਨੀ ਨੂੰ ਚੈਟ ਤੋਂ ਰੋਕਣ ਵਾਲੇ ਪਤੀ ਦਾ ਇਹ ਹਾਲ ਕੀਤਾ ਗਿਆ ਹੈ। ਰੋਕ-ਟੋਕ ਨਾਲ ਪਤਨੀ ਦਾ ਮੂਡ ਇੰਨਾ ਖਰਾਬ ਹੋ ਗਿਆ ਕਿ ਉਸਨੇ ਪਤੀ ਦਾ ਕੁਟਾਪਾ ਕਰ ਦਿੱਤਾ। ਪਤਨੀ ਨੇ ਪਤੀ ‘ਤੇ ਲਾਠੀਆਂ ਅਤੇ ਡੰਡਿਆਂ ਨਾਲ ਵੀ ਕੁੱਟਮਾਰ ਕੀਤੀ ਹੈ। ਪਤਨੀ ਦੀਆਂ ਮਾਰੀਆਂ ਸੱਟਾਂ ਨਾਲ ਪਤੀ ਗੰਭੀਰ ਜਖਮੀ ਹੈ।

ਪੁਲਿਸ ਨੂੰ ਸ਼ਿਕਾਇਤ ਵਿੱਚ ਇਸ ਪੀੜਤ ਨੇ ਪਤੀ ਨੇ ਦੱਸਿਆ ਹੈ ਕਿ ਉਸਦੀ ਪਤਨੀ ਕਿਸੇ ਨਾਲ ਫੋਨ ‘ਤੇ ਗੱਲਬਾਤ ਤੇ ਚੈਟ ਕਰ ਰਹੀ ਸੀ। ਜਦੋਂ ਉਸਨੇ ਆਪਣੀ ਪਤਨੀ ਤੋਂ ਇਸ ਬਾਰੇ ਪੁੱਛਿਆ ਤਾਂ ਉਹ ਉੱਚੀ -ਉੱਚੀ ਚੀਕਣ ਲੱਗ ਪਈ ਤੇ ਉਸ ‘ਤੇ ਲਾਠੀਆਂ ਮਾਰੀਆਂ ਅਤੇ ਇਸ ਨਾਲ ਉਸ ਦੇ ਤਿੰਨ ਦੰਦ ਟੁੱਟ ਗਏ ਹਨ।

ਸ਼ਿਮਲਾ ਦੀ ਐਸਪੀ ਮੋਨਿਕਾ ਨੇ ਦੱਸਿਆ ਕਿ ਦੋਸ਼ੀ ਮਹਿਲਾ ਦੇ ਖਿਲਾਫ ਆਈਪੀਸੀ ਦੀ ਧਾਰਾ 341,323 ਅਤੇ 506 ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।