India International Khalas Tv Special Punjab

ਨਦੀ ਵਿੱਚ ਡਿੱਗਿਆ ਹਿਰਨ, ਸਿੰਙਾਂ ਤੋਂ ਫੜ ਕੇ ਕੱਢ ਰਹੇ ਸੀ ਸਾਇਕਲਿਸਟ, ਫਿਰ ਦੇਖੋ ਕੀ ਹੋ ਗਿਆ…

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਜਾਨਵਰ ਤੇ ਕਈ ਵਾਰ ਪੰਛੀ ਕਿਸੇ ਨਾ ਕਿਸੇ ਜਾਲ ਜਾਂ ਵੱਡੇ ਟੋਏ ਅੰਦਰ ਫਸ ਕੇ ਆਪਣੀ ਜਾਨ ਜੋਖਿਮ ਵਿਚ ਪਾ ਲੈਂਦੇ ਹਨ। ਕਈ ਵਾਰ ਲੋਕ ਵੇਖ ਕੇ ਅਣਡਿੱਠ ਕਰ ਜਾਂਦੇ ਹਨ ਪਰ ਕਈ ਵਾਰ ਕੁੱਝ ਨਰਮ ਦਿਲ ਵੀ ਹੁੰਦੇ ਹਨ, ਜੋ ਇਨ੍ਹਾਂ ਦੀ ਤਕਲੀਫ ਇਨਸਾਨਾਂ ਵਾਂਗ ਸੋਚ ਕੇ ਮਦਦ ਲਈ ਅੱਗੇ ਆਉਂਦੇ ਹਨ। ਅਜਿਹਾ ਕਰਨ ਨਾਲ ਇਹ ਪਸ਼ੂ-ਪੰਛੀ ਆਪਣੀ ਜਿੰਦਗੀ ਦੀ ਨਵੀਂ ਸ਼ੁਰੂਆਤ ਕਰ ਲੈਂਦੇ ਹਨ। ਸੋਸ਼ਲ ਮੀਡੀਆ ਸਾਈਟ Storyful ਉੱਤੇ ਇਕ ਵੀਡੀਓ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਕੁੱਝ ਅਜਿਹਾ ਹੀ ਨਜਰ ਆ ਰਿਹਾ ਹੈ।

ਹੇਠਾਂ ਦਿੱਤੇ ਲਿੰਕ ਉੱਤੇ ਕਲਿੱਕ ਕਰਕੇ ਦੇਖੋ ਕਿਵੇਂ ਨਦੀ ਵਿੱਚੋਂ ਕੱਢਿਆ ਹਿਰਨ…










ਜਾਣਕਾਰੀ ਅਨੁਸਾਰ ਇਹ ਵੀਡੀਓ ਸਪੇਨ ਦੀ ਹੈ। ਇਸ ਵਿਚ ਇਕ ਹਿਰਨ ਪਾਣੀ ਵਿੱਚ ਡਿੱਗਿਆ ਹੋਇਆ ਹੈ ਤੇ ਪਾਣੀ ਤੇਜ ਵਗ ਰਿਹਾ ਹੈ। ਇੱਥੋਂ ਹੀ ਕੁੱਝ ਸਾਇਕਲਿਸਟ ਲੰਘ ਰਹੇ ਸਨ, ਜਿਨ੍ਹਾਂ ਨੇ ਇਸ ਹਿਰਨ ਨੂੰ ਪਾਣੀ ਵਿੱਚ ਡਿੱਗਿਆ ਵੇਖਿਆ ਤੇ ਬਚਾਉਣ ਲਈ ਜੱਦੋਜਹਿਦ ਕਰਨ ਲੱਗੇ।

ਇਹ ਨੌਜਵਾਨ ਉਸ ਹਿਰਨ ਨੂੰ ਸਿੰਙਾ ਤੋਂ ਫੜ੍ਹ ਕੇ ਉਪਰ ਖਿੱਚ ਰਹੇ ਸਨ ਪਰ ਇਹ ਹਿਰਨ ਬਾਰ ਬਾਰ ਪਾਣੀ ਵਿੱਚ ਡਿੱਗ ਰਿਹਾ ਸੀ। ਇਕ ਸਮੇਂ ਇੱਦਾਂ ਲੱਗਾ ਜਿਵੇਂ ਕਿ ਇਹ ਹਿਰਨ ਪਾਣੀ ਵਿੱਚ ਹੜ੍ਹ ਜਾਵੇਗਾ ਪਰ ਸਾਇਕਲਿਸਟ ਦੀ ਮਸ਼ੱਕਤ ਤੇ ਹਿਰਨ ਦੇ ਹੌਸਲੇ ਨਾਲ ਉਹ ਬਾਹਰ ਕੱਢ ਲਿਆ ਗਿਆ।

ਸੋਸ਼ਲ ਮੀਡੀਆ ਸਾਈਟ ਨੇ ਇਸ ਸਾਈਕਲ ਦੀ ਸਵਾਰੀ ਨੂੰ ਇੱਕ ਬਚਾਅ ਮਿਸ਼ਨ ਦੱਸਿਆ ਹੈ। ਇਸ ਸ਼ਾਨਦਾਰ ਹਿਰਨ ਨੂੰ ਪਾਣੀ ਤੋਂ ਸੁਰੱਖਿਆ ਬਾਹਰ ਖਿੱਚਣ ਲਈ ਪੰਜ ਬਹਾਦਰ ਸਾਈਕਲ ਸਵਾਰਾਂ ਦੀ ਹੀ ਲੋੜ ਸੀ ਤੇ ਇਹ ਕਿਸੇ ਦੀ ਜਾਨ ਨੂੰ ਬਚਾਉਣ ਵਾਲਾ ਜਨੂੰਨ ਲੋਕਾਂ ਵੱਲੋਂ ਖੂਬ ਪਿਆਰਿਆ ਜਾ ਰਿਹਾ ਹੈ।