‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਕਰਵਾਏ ਵਰਚੂਅਲ-ਕਮ-ਆਫਲਾਈਨ ਰਾਜ ਪੱਧਰੀ ਅਧਿਆਪਕ ਪੁਰਸਕਾਰ ਵੰਡ ਸਮਾਰੋਹ ਮੌਕੇ ਪੰਜਾਬ ਦੇ ਸਕੂਲ ਸਿੱਖਿਆ ਤੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਨੇ 80 ਅਧਿਆਪਕਾਂ ਨੂੰ ਰਾਜ ਪੱਧਰੀ ਪੁਰਸਕਾਰਾਂ ਨਾਲ ਸਨਮਾਨਤ ਕੀਤਾ। ਸਿੰਗਲਾ ਨੇ ਪਟਿਆਲਾ ਵਿਖੇ ਥਾਪਰ ਇੰਸਟੀਚਿਊਟ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਆਡੀਟੋਰੀਅਮ ਵਿਖੇ ਪਟਿਆਲਾ ਸਮੇਤ ਸੰਗਰੂਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਫ਼ਤਿਹਗੜ੍ਹ ਸਾਹਿਬ ਦੇ 23 ਅਧਿਆਪਕਾਂ ਨੂੰ ਸਰਟੀਫਿਕੇਟ ਦੇ ਕੇ ਨਿੱਜੀ ਤੌਰ ‘ਤੇ ਸਨਮਾਨਤ ਕੀਤਾ, ਜਦੋਂਕਿ ਬਾਕੀ ਅਧਿਆਪਕਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਰਾਜ ਦੇ ਬਾਕੀ ਜ਼ਿਲ੍ਹਾ ਮੁੱਖ ਦਫ਼ਤਰਾਂ ਵਿਖੇ ਸਨਮਾਨਤ ਕੀਤਾ ਗਿਆ।
ਇਨ੍ਹਾਂ ਵਿੱਚ 36 ਅੱਪਰ ਪ੍ਰਾਇਮਰੀ ਅਧਿਆਪਕਾਂ ਤੇ 22 ਪ੍ਰਾਇਮਰੀ ਅਧਿਆਪਕਾਂ ਨੂੰ ਰਾਜ ਪੁਰਸਕਾਰ, 6 ਅੱਪਰ ਪ੍ਰਾਇਮਰੀ ਤੇ 5 ਪ੍ਰਾਇਮਰੀ ਅਧਿਆਪਕਾਂ ਨੂੰ ਯੁਵਾ ਅਧਿਆਪਕ ਪੁਰਸਕਾਰ ਅਤੇ 11 ਸਿੱਖਿਆ ਅਧਿਕਾਰੀਆਂ ਨੂੰ ਪ੍ਰਬੰਧਕੀ ਰਾਜ ਪੁਰਸਕਾਰ ਦਿੱਤੇ ਗਏ। ਇਸ ਦੌਰਾਨ ਅੱਪਰ ਪ੍ਰਾਇਮਰੀ ‘ਚੋਂ ਪੂਜਾ ਸ਼ਰਮਾ ਨਵਾਂ ਸ਼ਹਿਰ (ਸ਼ਹੀਦ ਭਗਤ ਸਿੰਘ ਨਗਰ), ਅੰਮ੍ਰਿਤਪਾਲ ਸਿੰਘ ਛਪਾਰ, ਨਵਦੀਪ ਸ਼ਰਮਾ ਗੋਸਲ, ਵਰਿੰਦਰ ਪਰਵੀਨ ਸੇਖੇਵਾਲ (ਲੁਧਿਆਣਾ), ਅੰਮ੍ਰਿਤਪਾਲ ਸਿੰਘ ਚੌਰ ਵਾਲਾ, ਕਰਮਜੀਤ ਕੌਰ ਸਿੱਧੂਪੁਰ ਕਲਾਂ, ਰਾਜੀਵ ਕੁਮਾਰ ਫੈਜੁਲਾਪੁਰ, (ਫਤਹਿਗੜ੍ਹ ਸਾਹਿਬ), ਸੁਰਿੰਦਰ ਮੋਹਨ ਦੀਨਾ ਨਗਰ, ਪ੍ਰਿੰਸੀਪਲ ਰਜਨੀ ਬਾਲਾ ਸ੍ਰੀ ਹਰਗੋਬਿੰਦਪੁਰ, (ਗੁਰਦਾਸਪੁਰ), ਨਰਿੰਦਰ ਲਾਲ ਬਨੀਲੋਧੀ (ਪਠਾਨਕੋਟ), ਚੰਦਰ ਸ਼ੇਖਰ ਲਾਡੋਵਾਲੀ, ਕੁਲਵਿੰਦਰ ਸਿੰਘ ਗਾਖਲ ਧਾਲੀਵਾਲ (ਜਲੰਧਰ), ਮੁੱਖ ਅਧਿਆਪਕ ਭੂਸ਼ਨ ਕੁਮਾਰ ਮਰਦਾਂਹੇੜੀ, ਪਰਮਦੀਪ ਕੌਰ ਘੱਗਾ, ਨਿਰੰਜਣ ਸਿੰਘ ਭਗਵਾਨਪੁਰ ਜੱਟਾਂ (ਪਟਿਆਲਾ), ਚਰਨਜੀਤ ਸਿੰਘ ਛੰਨਾ ਸ਼ੇਰ ਸਿੰਘ, ਬਲਜਿੰਦਰ ਸਿੰਘ ਮਨਸੂਰਵਾਲ ਦੋਨਾ (ਕਪੂਰਥਲਾ), ਗੁਰਪ੍ਰੀਤ ਸਿੰਘ ਪੱਖੀ ਖੁਰਦ (ਫਰੀਦਕੋਟ), ਮੀਨਾਕਸ਼ੀ ਆਰਿਫ ਕੇ (ਫਿਰੋਜਪੁਰ), ਮੁੱਖ ਅਧਿਆਪਕ ਨਰਿੰਦਰ ਸਿੰਘ ਚਵਿੰਡਾ ਕਲਾਂ, ਪ੍ਰਿੰ. ਗੁਰਿੰਦਰ ਕੌਰ ਤਲਵੰਡੀ ਦੋਸਾਂਧਾ ਸਿੰਘ (ਅੰਮ੍ਰਿਤਸਰ), ਗੁਰਜੰਟ ਸਿੰਘ ਬੱਪੀਆਣਾ, ਮੁੱਖ ਅਧਿਆਪਕ ਹਰਜਿੰਦਰ ਸਿੰਘ ਬੋੜਾਵਾਲ (ਮਾਨਸਾ), ਡਾ. ਕੁਲਦੀਪ ਸਿੰਘ ਬਨੂੜ (ਐਸ.ਏ.ਐਸ. ਨਗਰ), ਛਵੀ ਬੱਲਾਂ ਕਲਾਂ (ਰੂਪਨਗਰ), ਜਸਮਨ ਸਿੰਘ ਹਾਜੀਪੁਰ (ਹੁਸ਼ਿਆਰਪੁਰ), ਮੁੱਖ ਅਧਿਆਪਕ ਕਪਿਲ ਕੁਮਾਰ ਮਧੀਰ (ਸ੍ਰੀ ਮੁਕਤਸਰ ਸਾਹਿਬ), ਲਖਵਿੰਦਰ ਸਿੰਘ ਜਹਾਂਗੀਰ (ਤਰਨਤਾਰਨ), ਰੁਪਿੰਦਰਜੀਤ ਕੌਰ ਸਾਸੂਵਾਲਾ (ਮੋਗਾ) ਨੂੰ ਰਾਜ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਇਸੇ ਤਰ੍ਹਾਂ ਪ੍ਰਾਇਮਰੀ ‘ਚੋਂ ਰਾਜਿੰਦਰਪਾਲ ਕੌਰ ਸ਼ੁਕਰਪੁਰਾ, ਜੀਤ ਰਾਜ ਚੌਂਤਾ (ਗੁਰਦਾਸਪੁਰ), ਸ਼ਸ਼ੀ ਭੂਸ਼ਨ ਗੌਡ ਦਿੱਤੂਪੁਰ ਫਕੀਰਾਂ, ਬੇਅੰਤ ਸਿੰਘ ਸਲਾਣਾ (ਫਤਹਿਗੜ੍ਹ ਸਾਹਿਬ), ਨਿਰਭੈ ਸਿੰਘ ਭੂੰਦੜ (ਬਠਿੰਡਾ), ਅਮਰਿੰਦਰ ਸਿੰਘ ਖੇੜੀ ਸੋਢੀਆਂ (ਸੰਗਰੂਰ), ਰਾਕੇਸ਼ ਸੈਣੀ ਠਾਕੁਰਪੁਰ, ਪਰਵੀਨ ਸਿੰਘ ਚਸਮਾ (ਪਠਾਨਕੋਟ), ਦਿਨੇਸ਼ ਰਿਸ਼ੀ ਬਰ੍ਹੇ (ਮਾਨਸਾ), ਕੁਲਵਿੰਦਰ ਸਿੰਘ ਸੇਢਾ ਸਿੰਘ ਵਾਲਾ (ਫਰੀਦਕੋਟ), ਹਰਵਿੰਦਰ ਸਿੰਘ ਪਿੰਡ ਮਲੋਟ-1 (ਸ੍ਰੀ ਮੁਕਤਸਰ ਸਾਹਿਬ), ਜਸਵਿੰਦਰ ਕੌਰ ਲੂੰਬੜੀ ਵਾਲਾ (ਫਿਰੋਜਪੁਰ), ਬਲਜਿੰਦਰ ਸਿੰਘ ਟਕਾਰਲਾ (ਸ਼ਹੀਦ ਭਗਤ ਸਿੰਘ ਨਗਰ), ਪਰਵਿੰਦਰ ਸਿੰਘ ਕਥੇੜਾ, ਸੀਮਾ ਕੁਲਗਰਾਂ (ਰੂਪਨਗਰ), ਗੁਰਵਿੰਦਰ ਕੌਰ ਮੁਸਤਫਾਪੁਰ (ਜਲੰਧਰ) ਜਗਤਾਰ ਸਿੰਘ ਕਾਦਰਾਬਾਦ (ਪਟਿਆਲਾ), ਮਨਦੀਪ ਕੌਰ ਮਾਝੀ (ਸੰਗਰੂਰ), ਰੁਪਿੰਦਰਜੀਤ ਕੌਰ ਬਾਬਾ ਆਲਾ ਸਿੰਘ (ਬਰਨਾਲਾ), ਕੇਵਲ ਸਿੰਘ ਇੱਡਾ (ਜਲੰਦਰ), ਬਲਵਿੰਦਰ ਸਿੰਘ ਨਾਰੰਗਵਾਲ (ਲੁਧਿਆਣਾ) ਨੂੰ ਰਾਜ ਅਧਿਆਪਕ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ।
ਯੁਵਾ ਅਧਿਆਪਕ ਰਾਜ ਪੁਰਸਕਾਰ ਦਿੱਤੇ ਗਏ ਜਿਨ੍ਹਾਂ ਵਿੱਚੋਂ ਅੱਪਰ ਪ੍ਰਾਇਮਰੀ ‘ਚੋਂ ਨਰੇਸ਼ ਕੁਮਾਰ ਕੱਲਰ ਖੇੜਾ (ਫਾਜਿਲਕਾ), ਮੁੱਖ ਅਧਿਆਪਕ ਸੁਮਿਤ ਬਾਂਸਲ ਦੱਪਰ (ਐਸ.ਏ.ਐਸ. ਨਗਰ), ਨੀਰਜ ਕੁਮਾਰੀ ਭੰਗਲ ਖੁਰਦ ਅਮਰਗੜ੍ਹ (ਸ਼ਹੀਦ ਭਗਤ ਸਿੰਘ ਨਗਰ), ਮੁੱਖ ਅਧਿਆਪਕ ਪ੍ਰਦੀਪ ਕੁਮਾਰ ਪਾਰਕ (ਸ੍ਰੀ ਮੁਕਤਸਰ ਸਾਹਿਬ), ਜਸਵੀਰ ਕੌਰ ਬਲਿਆਲ, ਸ਼ਵੇਤਾ ਸ਼ਰਮਾ ਹਿੰਮਤਾਣਾ (ਸੰਗਰੂਰ), ਪ੍ਰਾਇਮਰੀ ਵਿੱਚੋਂ ਕਿਰਨਜੀਤ ਕੌਰ ਵਾੜਾ ਭਾਈਕਾ (ਫਰੀਦਕੋਟ), ਸ਼ੈਲ ਕੁਮਾਰੀ ਮੁਹੰਮਦ ਅਮੀਰਾ, ਕ੍ਰਿਸ਼ਨ ਲਾਲ ਪੱਤੀ ਬੀਹਲਾ (ਫਾਜਿਲਕਾ) ਅਤੇ ਲਿਆਕਤ ਅਲੀ ਰਾਮਪੁਰ ਬਹਿਲ (ਐਸ.ਏ.ਐਸ. ਨਗਰ) ਸ਼ਾਮਲ ਹਨ।
ਇਸ ਦੇ ਨਾਲ ਹੀ ਪ੍ਰਬੰਧਕੀ ਸਟੇਟ ਐਵਾਰਡ ਵੀ ਸਿੱਖਿਆ ਅਧਿਕਾਰੀਆਂ ਨੂੰ ਦਿੱਤੇ ਗਏ ਜਿਨ੍ਹਾਂ ‘ਚ ਗੁਰਦੀਪ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਕਪੂਰਥਲਾ, ਬਿਕਰਮਜੀਤ ਸਿੰਘ ਉੱਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.), ਕਪੂਰਥਲਾ, ਅਮਰਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ.) ਪਟਿਆਲਾ, ਦੀਦਾਰ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ.) ਫਤਹਿਗੜ੍ਹ ਸਾਹਿਬ, ਡਾ. ਬੂਟਾ ਸਿੰਘ ਪ੍ਰਿੰਸੀਪਲ ਡਾਈਟ ਅਹਿਮਦਪੁਰ (ਮਾਨਸਾ), ਗੁਰਪ੍ਰੀਤ ਸਿੰਘ ਬੀ.ਪੀ.ਈ.ਓ. ਸਮਾਣਾ-3 (ਪਟਿਆਲਾ), ਤ੍ਰਿਪਤਾ ਦੇਵੀ ਬੀ.ਪੀ.ਈ.ਓ. ਲੁਧਿਆਣਾ-1, ਭੁਪਿੰਦਰ ਕੌਰ ਬੀ.ਪੀ.ਈ.ਓ. ਮਾਂਗਟ-1 (ਲੁਧਿਆਣਾ), ਜਸਵਿੰਦਰ ਸਿੰਘ ਬੀ.ਪੀ.ਈ.ਓ. ਚੋਹਲਾ ਸਾਹਿਬ (ਤਰਨਤਾਰਨ) ਤੇ ਅਸ਼ੋਕ ਕੁਮਾਰ ਬੀ.ਪੀ.ਈ.ਓ. ਬੰਗਾ (ਸ਼ਹੀਦ ਭਗਤ ਸਿੰਘ ਨਗਰ) ਸ਼ਾਮਲ ਸਨ।
ਇਸ ਤੋਂ ਇਲਾਵਾ ਸਿੱਖਿਆ ਮੰਤਰੀ ਵੱਲੋਂ ਨਾਮਜ਼ਦ ਕੀਤੇ ਗਏ ਅਧਿਕਾਰੀਆਂ ਤੇ ਅਧਿਆਪਕਾਂ ‘ਚ ਮਲਕੀਤ ਸਿੰਘ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਸੰਗਰੂਰ, ਮੁੱਖ ਅਧਿਆਪਕਾ ਮੁਨੀਸ਼ਾ ਭੱਲ ਰੱਕੜ ਢਾਹਾ (ਹੁਸ਼ਿਆਰਪੁਰ), ਗੁਰਜੀਤ ਕੌਰ ਪੁਤਲੀਘਰ, ਆਦਰਸ਼ ਸ਼ਰਮਾ (ਅੰਮ੍ਰਿਤਸਰ), ਸ਼ਤੀਸ਼ ਕੁਮਾਰ ਆਲੋਵਾਲ, ਰਜਨੀ ਕਾਲੜਾ ਰਣਬੀਰਪੁਰਾ (ਪਟਿਆਲਾ), ਸੁਖਬੀਰ ਕੌਰ ਹਰਦੋਬਥਵਾਲਾ ਗੁਰਦਾਸਪੁਰ), ਪ੍ਰਿੰ. ਭੁਪਿੰਦਰ ਪਾਲ ਮੰਡ, ਗਗਨਦੀਪ ਸਿੰਘ ਬਸਤੀ ਮਿੱਠੂ (ਜਲੰਧਰ) ਅਤੇ ਬਲਜੀਤ ਸਿੰਘ ਭਵਾਨੀਗੜ੍ਹ (ਸੰਗਰੂਰ) ਸ਼ਾਮਲ ਹਨ।