Punjab

ਹਰਜੀਤ ਗਰੇਵਾਲ ਵੱਲੋਂ ਮਹਿਲਾ ਪੱਤਰਕਾਰ ਲਈ ਮਾੜੀ ਸ਼ਬਦਾਵਲੀ ਵਰਤਣ ਦੀ ਨਿਖੇਧੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕਿਰਤੀ ਕਿਸਾਨ ਯੂਨੀਅਨ ਨੇ ਮਹਿਲਾ ਪੱਤਰਕਾਰ ਸ਼ਾਲੂ ਮਿਰੋਕ ਬਾਰੇ ਬੀਜੇਪੀ ਦੇ ਲੀਡਰ ਹਰਜੀਤ ਗਰੇਵਾਲ ਵੱਲੋ ਵਰਤੀ ਮਾੜੀ ਸ਼ਬਦਾਵਲੀ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਤੇ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕੇ ਹਰਜੀਤ ਗਰੇਵਾਲ ਵਰਗੇ ਲੋਕ ਲਗਾਤਾਰ ਮਾੜੀ ਸ਼ਬਦਾਵਲੀ ਵਰਤ ਰਹੇ ਨੇ।ਹਰਜੀਤ ਗਰੇਵਾਲ ਨੇ ਮਹਿਲਾ ਪੱਤਰਕਾਰ ਤੋਂ ਓੁਸ ਦੇ ਪਿਤਾ ਬਾਰੇ ਸਬੂਤ ਮੰਗ ਕੇ ਇਨਸਾਨੀ ਕਦਰਾਂ ਕੀਮਤਾਂ ਦੀਆਂ ਧੱਜੀਆਂ ਓੁਡਾ ਦਿੱਤੀਆਂ ਨੇ।

ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਕਿਹਾ ਕੇ ਇਹ ਹਰਜੀਤ ਗਰੇਵਾਲ ਨੇ ਮੂੰਹੋਂ ਨਿਕਲੇ ਅਚਾਨਕ ਸ਼ਬਦ ਨਹੀ ਹਨ।ਬਲਕਿ ਇਹ ਆਰ ਐਸ ਐਸ ਦੀ ਲਈ ਟਰੇਨਿੰਗ ਕਰਕੇ ਹੈ।ਆਰ ਐਸ ਐਸ ਤੇ ਬੀਜੇਪੀ ਦੇ ਲੀਡਰ ਅਕਸਰ ਹੀ ਔਰਤ ਵਿਰੋਧੀ ਸ਼ਬਦਾਵਲੀ ਵਰਤੇ ਦੇਖੇ ਜਾ ਸਕਦੇ ਹਨ।ਕਦੇ ਇਹ ਲਵ ਜਿਹਾਦ ਵਰਗੀਆਂ ਪਿਛਾਖੜੀ ਮੁਹਿੰਮਾਂ ਚਲਾਓੁਂਦੀ ਹੈ,ਕਦੇ ਔਰਤਾਂ ਨੂੰ ਮਹਿਜ ਬੱਚੇ ਪੈਦਾ ਕਰਨ ਤੱਕ ਸੀਮਤ ਕਰਨ ਬਾਰੇ ਕਹਿੰਦੇ ਨੇ।

ਕਿਸਾਨ ਆਗੂਆਂ ਕਿਹਾ ਕੇ ਬੀਜੇਪੀ ਦੀ ਔਰਤ ਵਿਰੋਧੀ ਮਾਨਸਿਕਤਾ ਦਾ ਨਤੀਜਾ ਹੈ ਕੇ ਯੂਪੀ ਚ ਯੋਗੀ ਸਰਕਾਰ ਵੇਲੇ ਔਰਤਾਂ ਖਿਲਾਫ ਅਪਰਾਧਾਂ ਵਿੱਚ ਰਿਕਾਰਡਤੋੜ ਵਾਧਾ ਹੋਇਆ ਹੈ। ਆਗੂਆਂ ਕਿਹਾ ਕੇ ਨੈਸ਼ਨਲ ਕਰਾਈਮ ਰਿਕਾਰਡ ਬਿਓੂਰੋ ਦੇ ਅੰਕੜੇ ਦੱਸਦੇ ਨੇ ਯੂਪੀ ਚ ਔਰਤਾਂ ਖਿਲਾਫ ਲਗਾਤਾਰ ਅਪਰਾਧਿਕ ਘਟਨਾਵਾਂ ਚ ਵਾਧਾ ਹੋ ਰਿਹਾ ਹੈ।ਓੁਨਾਓ ਕੇਸ ਵਰਗੀਆਂ ਓੁਦਾਹਰਣਾਂ ਇਸਨੂੰ ਸਪੱਸ਼ਟ ਕਰਦੀਆਂ ਨੇ।

ਕਿਰਤੀ ਕਿਸਾਨ ਯੂਨੀਅਨ ਨੇ ਹਰਜੀਤ ਗਰੇਵਾਲ ਨੇ ਔਰਤਾਂ ਦੀ ਮਾੜੀ ਸ਼ਬਦਾਵਲੀ ਵਰਤਣ ਤੇ ਅਪਮਾਨ ਕਰਨ ਤਹਿਤ ਫੌਰੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।ਕਿਰਤੀ ਕਿਸਾਨ ਯੂਨੀਅਨ ਨੇ ਪੱਤਰਕਾਰ ਭਾਈਚਾਰੇ ਖਿਲਾਫ ਬੀਜੇਪੀ ਸਰਕਾਰਾਂ ਤੇ ਇਸਦੇ ਨੇਤਾਵਾਂ ਦੀ ਹਮਲਾਵਰ ਪਹੁੰਚ ਖਿਲਾਫ ਡਟਣ ਦਾ ਸੱਦਾ ਦਿੱਤਾ ਹੈ।