‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤ ਅਤੇ ਤਾਲਿਬਾਨ ਵਿਚਾਲੇ ਮੰਗਲਵਾਰ ਸ਼ਾਮ ਨੂੰ ਪਹਿਲੀ ਬੈਠਕ ਹੋਈ ਹੈ। ਇਹ ਬੈਠਕ ਕਤਰ ਦੇ ਦੋਹਾ ਵਿੱਚ ਭਾਰਤੀ ਸਫ਼ੀਰ ਦੀਪਕ ਮਿੱਤਲ ਨੇ ਤਾਲਿਬਾਨ ਲੀਡਰ ਸ਼ੇਰ ਮੁਹੰਮਦ ਅਬਾਸ ਸਟੈਨਕੇਜ਼ੀ ਨਾਲ ਭਾਰਤੀ ਅੰਬੈਸੀ ਵਿੱਚ ਮੁਲਾਕਾਤ ਕੀਤੀ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਆਪਣੇ ਇੱਕ ਬਿਆਨ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਤਰ ਵਿੱਚ ਭਾਰਤੀ ਅੰਬੈਸਡਰ ਦੀਪਕ ਮਿੱਤਲ ਨੇ ਦੋਹਾ ਵਿੱਚ ਤਾਲਿਬਾਨ ਦੇ ਸਿਆਸੀ ਦਫ਼ਤਰ ਦੇ ਮੁਖੀ ਸ਼ੇਰ ਮੁਹੰਮਦ ਅਬਾਸ ਸਟੈਨਕੇਜ਼ੀ ਨਾਲ਼ ਮੁਲਾਕਾਤ ਕੀਤੀ ਹੈ। ਬੈਠਕ ਦੋਹਾ ਦੀ ਭਾਰਤੀ ਅੰਬੈਸੀ ਵਿੱਚ ਤਾਲਿਬਾਨ ਦੇ ਕਹਿਣ ‘ਤੇ ਹੋਈ ਹੈ। ਸੁਰੱਖਿਆ, ਰੱਖਿਆ ਅਤੇ ਅਫ਼ਗਾਨਿਸਤਾਨ ਵਿੱਚ ਫ਼ਸੇ ਭਾਰਤੀਆਂ ਦੇ ਜਲਦੀ ਵਾਪਸ ਆਉਣ ਬਾਰੇ ਵਿਚਾਰ-ਵਟਾਂਦਰਾ ਹੋਇਆ ਹੈ। ਅਫ਼ਗਾਨ ਖ਼ਾਸ ਕਰਕੇ ਘੱਟ ਗਿਣਤੀ, ਜੋ ਭਾਰਤ ਆਉਣਾ ਚਾਹੁੰਦੇ ਹਨ, ਦੀ ਯਾਤਰਾ ਬਾਰੇ ਵੀ ਗੱਲਬਾਤ ਹੋਈ।”