‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਅਫ਼ਗਾਨਿਸਤਾਨ ਵਿੱਚ ਅਮਰੀਕੀ ਦੂਤਾਵਾਸ ਨੇ ਹੁਣ ਤੋਂ ਕਈ ਘੰਟੇ ਪਹਿਲਾਂ ਚਿਤਾਵਨੀ ਜਾਰੀ ਕਰਕੇ ਅਮਰੀਕੀ ਲੋਕਾਂ ਨੂੰ ਕਾਬੁਲ ਏਅਰਪੋਰਟ ਤੋਂ ਦੂਰ ਰਹਿਣ ਦੀ ਹਦਾਇਤ ਕੀਤੀ ਹੈ।ਦੱਸਿਆ ਜਾ ਰਿਹਾ ਹੈ ਕਿ ਇਹ ਚਿਤਾਵਨੀ ਸੁਰੱਖਿਆ ਦੇ ਮੱਦੇਨਜ਼ਰ ਦਿੱਤੀ ਗਈ ਹੈ।ਇਸ ਵਿੱਚ ਕਿਹਾ ਗਿਆ ਹੈ ਕਿ ਅਮਰੀਕੀ ਨਾਗਰਿਕ ਜੋ ਏਬੀ ਗੇਟ, ਈਸਟ ਗੇਟ, ਨਾਰਥ ਗੇਟ ਜਾਂ ਨਿਊ ਮਿਨਿਸਟਰੀ ਗੇਟ ਉੱਤੇ ਮੌਜੂਦ ਹਨ, ਉੱਥੋਂ ਬਿਨਾਂ ਦੇਰੀ ਪਿੱਛੇ ਹਟ ਜਾਣ। ਲੋਕਾਂ ਨੂੰ ਸਥਾਨਕ ਮੀਡੀਆ ਉੱਤੇ ਆ ਰਹੀਆਂ ਖਬਰਾਂ ਉੱਤੇ ਨਜ਼ਰ ਰੱਖਣ, ਲੋਕਲ ਪ੍ਰਸ਼ਾਸਨ ਦੇ ਸੁਝਾਵਾਂ ਨੂੰ ਮੰਨਣ, ਐਮਰਜੈਂਸੀ ਪਲਾਨ ਤਿਆਰ ਰੱਖਣ ਤੇ ਹਮੇਸ਼ਾ ਚੌਕਸ ਰਹਿਣ ਲਈ ਕਿਹਾ ਗਿਆ ਹੈ।
ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਅਮਰੀਕੀ ਵਿਦੇਸ਼ ਵਿਭਾਗ ਦੇ ਟਵਿੱਟਰ ਤੇ ਫੇਸਬੁੱਕ ਅਕਾਊਂਟ ਨੂੰ ਫਾਲੋ ਕੀਤਾ ਜਾਵੇ ਤੇ ਸਮਾਰਟ ਟ੍ਰੈਵਲਰ ਐਨਰੋਲਮੈਂਟ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ, ਤਾਂ ਜੋਂ ਉਨ੍ਹਾਂ ਨੂੰ ਵੇਲੇ ਸਿਰ ਸਾਰੀਆਂ ਜਾਣਕਾਰੀਆਂ ਮਿਲਦੀਆਂ ਰਹਿਣ ਤੇ ਜੇਕਰ ਮੁਸੀਬਤ ਵਿੱਚ ਫਸਣ ਤਾਂ ਟ੍ਰੈਕ ਵੀ ਕੀਤਾ ਜਾ ਸਕੇ।