International

ਹੁਣ ਆਸਟ੍ਰੇਲਿਆ ਵਾਲਿਆਂ ਨੂੰ ਲੱਗ ਰਹੀ ਆਹ ਬਿਮਾਰੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੋਰੋਨਾ ਦੇ ਮਾਮਲਿਆਂ ਵਿਚ ਵਾਰ-ਵਾਰ ਕੀਤੀ ਜਾਂਦੀ ਤਾਲਾਬੰਦੀ ਨੇ ਪੂਰੇ ਸੰਸਾਰ ਦੇ ਲੋਕਾਂ ਨੂੰ ਨਵੀਂ ਬਿਮਾਰੀਆਂ ਦਿੱਤੀਆਂ ਹਨ। ਆਸਟ੍ਰੇਲਿਆ ਦੀ ਅੱਧੀ ਆਬਾਦੀ ਗੁੱਸੇ ਦੀ ਬਿਮਾਰੀ ਨਾਲ ਗ੍ਰਸਤ ਹੋ ਰਹੀ ਹੈ।ਇਹ ਸਾਰਾ ਕੁੱਝ ਤਾਲਾਬੰਦੀ ਕਾਰਨ ਹੋਇਆ ਹੈ।

ਜ਼ਿਕਰਯੋਗ ਹੈ ਕਿ ਹਾਲੇ ਸਿਰਫ 14 ਫੀਸਦ ਲੋਕਾਂ ਨੂੰ ਵੈਕਸੀਨੇਸ਼ਨ ਕੀਤੀ ਗਈ ਹੈ। ਇਸ ਹੌਲੀ ਟੀਕਾਕਰਣ ਦੀ ਨੀਤੀ ਉੱਤੇ ਪ੍ਰਧਾਨ ਮੰਤਰੀ ਸਕੌਟ ਮਾਰਿਸਨ ਨੇ ਸਖਤ ਨਿਖੇਧੀ ਕੀਤੀ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਪਛਤਾਵੇ ਦਾ ਪ੍ਰਗਟਾਵਾ ਵੀ ਕੀਤਾ ਹੈ।

ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਆਸਟ੍ਰੇਲਿਆ ਵਾਲੇ ਇਹ ਚੰਗੀ ਤਰ੍ਹਾਂ ਸਮਝਦੇ ਹਨ ਕਿ ਕੋਈ ਵੀ ਦੇਸ਼ ਮਹਾਂਮਾਰੀ ਤੋਂ 100 ਫੀਸਦ ਨਹੀਂ ਉਭਰਿਆ ਹੈ।
ਉਨ੍ਹਾਂ ਕਿਹਾ ਕਿ ਆਸਟ੍ਰੇਲਿਆ ਵਿਚ 915 ਮੌਤਾਂ ਹੋਈਆਂ ਹਨ।