Punjab

ਕੈਪਟਨ ਨੇ ਸਿੱਧੂ ਨੂੰ ਪਾਈ ਸਿੱਧੀ ਭਾਜੀ

‘ਦ ਖ਼ਾਲਸ ਟੀਵੀ ਬਿਊਰੋ: – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਾਲੇ ਮੋਹ ਦੀਆਂ ਤੰਦਾਂ ਹਾਲੇ ਜੁੜਦੀਆਂ ਨਜਰ ਨਹੀਂ  ਆ ਰਹੀਆਂ ਹਨ, ਸਗੋਂ ਇਸਦੇ ਉਲਟ ਦੋਵੇਂ ਧਿਰਾਂ ਆਪਣੇ-ਆਪਣੇ ਪੱਧਰ ਉੱਤੇ ਜੋਰ ਆਜਮਾਇਸ਼ ਵਿਚ ਲੱਗੀਆਂ ਹੋਈਆਂ ਹਨ। ਇਸੇ ਕਰਕੇ ਅੱਜ ਦਿਨ ਅਹਿਮ ਮੰਨਿਆਂ ਜਾ ਰਿਹਾ ਹੈ। ਨਵਜੋਤ ਸਿੰਘ ਸਿੱਧੂ ਨੇ ਅੱਜ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਵੇਲੇ ਸਾਰੇ ਵਿਧਾਇਕਾਂ ਅਤੇ ਸੀਨੀਅਰ ਲੀਡਰਾਂ ਨੂੰ ਸੱਦਿਆ ਹੋਇਆ ਹੈ। ਦੂਜੇ ਬੰਨ੍ਹੇਂ ਕੈਪਟਨ ਦੇ ਧੜੇ ਦਾ ਸਾਰਾ ਜੋਰ ਰੋਕਣ ਵਿੱਚ ਲੱਗਾ ਹੋਇਆ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਪਣੇ ਵਿਰੋਧੀ ਸਿੱਧੂ ਲਈ ਨਵਾਂ ਸੰਕਟ ਖੜਾ ਕਰ ਦਿੱਤਾ ਹੈ, ਮਿਲਣ ਤੋਂ ਪਹਿਲਾਂ ਜਨਤਕ ਤੌਰ ਮਾਫੀ ਦੀ ਮੰਗ ਦਹੁਰਾ ਕੇ। ਪਹਿਲਾਂ ਤਾਂ ਸੂਤਰਾਂ ਦੇ ਹਵਾਲੇ ਨਾਲ ਸ਼ਰਤ ਦੀ ਖਬਰ ਸਾਹਮਣੇ ਆ ਰਹੀ ਸੀ, ਪਰ ਅੱਜ ਉਨ੍ਹਾਂ ਦੇ ਮੀਡੀਆ ਐਡਵਾਇਜ਼ਰ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ। ਲੰਘੇ ਕੱਲ੍ਹ ਕੈਪਟਨ ਧੜੇ ਵੱਲੋਂ ਬ੍ਰਹਮ ਮਹਿੰਦਰਾ ਰਾਹੀਂ ਪਹਿਲਾ ਤੀਰ ਛੱਡਿਆ ਗਿਆ ਸੀ। ਬ੍ਰਹਮ ਮਹਿੰਦਰਾ ਨੇ ਵੀ ਸਿੱਧੂ ਉੱਤੇ ਜਨਤਕ ਤੌਰ ਉੱਤੇ ਮਾਫੀ ਮੰਗਣ ਦੀ ਸ਼ਰਤ ਲਾਈ ਸੀ।

ਨਵਜੋਤ ਸਿੰਘ ਵੱਲੋਂ ਕੈਪਟਨ ਧੜੇ ਦੀ ਸ਼ਰਤ ਉੱਤੇ ਸਿੱਧਾ ਕੋਈ ਪ੍ਰਤਿਕਰਮ ਨਹੀਂ ਦਿੱਤਾ ਗਿਆ ਪਰ ਉਨ੍ਹਾਂ ਦੇ ਨੇੜਲੇ ਸਾਥੀ ਅਤੇ ਵਿਧਾਇਕ ਪਰਗਟ ਸਿੰਘ ਨੇ ਇਸ ਸ਼ਰਤ ਬੇਤੁਕੀ ਦੱਸਿਆ ਹੈ। ਉਨ੍ਹਾਂ ਨਾਲ ਹੀ ਕਿਹਾ ਹੈ ਕਿ ਸਿੱਧੂ ਨੇ ਆਪਣੇ ਟਵੀਟਾਂ ਰਾਹੀਂ ਕੈਪਟਨ ਦਾ ਕੋਈ ਨੁਕਸਾਨ ਨਹੀਂ ਕੀਤਾ ਹੈ।

ਉਂਝ ਇਹ ਸੰਭਾਵਨਾ ਵੀ ਦੱਸੀ ਜਾ ਰਹੀ ਹੈ ਕਿ ਦੋਵਾਂ ਨੂੰ ਇਕੱਠੇ ਕਰਨ ਲਈ ਕਈ ਲੀਡਰ ਵਿਚ ਵਿਚਾਲੇ ਦਾ ਰਾਹ ਵੀ ਲੱਭ ਰਹੇ ਹਨ।