‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੋਰੋਨਾ ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜਰ ਸਾਊਥ ਅਸਟ੍ਰੇਲਿਆ ਵਿੱਚ ਇਕ ਹਫਤੇ ਲਈ ਤਾਲਾਬੰਦੀ ਲਗਾ ਦਿੱਤੀ ਗਈ ਹੈ। ਇਸ ਦੌਰਾਨ ਸਰਕਾਰ ਨੇ ਕਈ ਪ੍ਰਕਾਰ ਦੀਆਂ ਰੋਕਾਂ ਵੀ ਲਗਾਈਆਂ ਹਨ। ਜਾਣਕਾਰੀ ਅਨੁਸਾਰ ਜਨਤਕ ਗਤੀਵਿਧੀਆਂ ਵਿਚ ਸਿਰਫ 10 ਲੋਕਾਂ ਦਾ ਇਕੱਠ ਕੀਤਾ ਜਾ ਸਕੇਗਾ।ਨਿੱਜੀ ਦੇਖਭਾਲ ਸੇਵਾਵਾਂ ਤੇ ਰੋਕ ਰਹੇਗੀ ਤੇ ਟੀਮ, ਕਲੱਬ ਤੇ ਹੋਰ ਪ੍ਰਤੀਯੋਗੀ ਖੇਡਾਂ ਦੀ ਵੀ ਇਜਾਜਤ ਨਹੀਂ ਦਿੱਤੀ ਜਾਵੇਗੀ।
ਇਸ ਤੋਂ ਇਲਾਵਾ ਜਨਤਕ ਇਕੱਠ ਵਿਚ ਇਕ ਪਰਸਨ ਤੋਂ ਦੂਜੇ ਵਿਚਾਲੇ 4 ਗਜ਼ ਦੀ ਦੂਰੀ ਰਹੇਗੀ ਤੇ ਗੈਰ ਜਰੂਰੀ ਵਸਤਾਂ ਵੇਚਣ ‘ਤੇ ਰੋਕ ਰਹੇਗੀ।ਸਰਕਾਰ ਨੇ ਜਿੰਮ ਬੰਦ ਰੱਖਣ ਤੇ ਹੋਰ ਕਿਸੇ ਵੀ ਤਰ੍ਹਾਂ ਦੇ ਮਨੋਰੰਜਨ ਵਾਲੇ ਪ੍ਰੋਗਰਾਮ ਕਰਨ ਦੀ ਮਨਾਹੀ ਕੀਤੀ ਹੈ।