Punjab

ਮਿਰੇਕਲ ਆਫ ਚੰਡੀਗੜ੍ਹ ਦੀ ਸਿਹਤ ਨਾਸਾਜ਼

‘ਦ ਖ਼ਾਲਸ ਬਿਊਰੋ :- ਦੇਸ਼ ਦੀ ਸਭ ਤੋਂ ਵੱਡੀ ਉਮਰ ਦੀ ਐਥਲੀਟ ਅਤੇ ਮਿਰੀਕਲ ਆਫ ਚੰਡਗੜ੍ਹ ਦੇ ਨਾਂ ਨਾਲ ਜਾਣੀ ਜਾਂਦੀ ਮਾਨ ਕੌਰ ਨੂੰ ਬਲੱਡ ਕੈਂਸਰ ਜਿਹੀ ਨਾ-ਮੁਰਾਦ ਬਿਮਾਰੀ ਨਾਲ ਜੂਝਣਾ ਪੈ ਰਿਹਾ ਹੈ। ਉਨ੍ਹਾਂ ਦੀ ਸਿਹਤ ਹੋਰ ਖਰਾਬ ਹੋਣ ਤੋਂ ਬਾਅਦ ਲੰਘੇ ਕੱਲ੍ਹ ਦੇਸੀ  ਪੰਚਕਰਮਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦਾ ਇਲਾਜ ਹੋਮਿਓਪੈਥੀ ਦੇ ਡਾਕਟਰਾਂ ਵੱਲੋਂ ਕੀਤਾ ਜਾਂਦਾ ਸੀ। ਪਰਿਵਾਰ ਵੱਲੋਂ ਮਾਨ ਕੌਰ ਨੂੰ ਬਿਹਤਰ ਇਲਾਜ ਸੇਵਾਵਾਂ ਦੇਣ ਲਈ ਪਾਲਮਪੁਰ ਜਾਂ ਸੋਨੀਪਤ ਦੇ ਹਸਪਤਾਲ ਵਿੱਚ ਸ਼ਿਫਟ ਕਰਨ ਬਾਰੇ ਸੋਚਿਆ ਜਾ  ਰਿਹਾ ਹੈ।

ਉੱਚ ਭਰੋਸੇਯੋਗ ਸੂਤਰਾਂ ਦਾ ਦਾਅਵਾ ਹੈ ਕਿ 104 ਸਾਲਾ ਮਾਤਾ ਮਾਨ ਕੌਰ ਨੂੰ ਪਹਿਲਾਂ ਪਿੱਤੇ ਦੇ ਕੈਂਸਰ ਨੇ ਆ ਘੇਰਿਆ ਸੀ। ਇਸ ਤੋਂ ਬਾਅਦ ਇਸਦੀ ਮਾਰ ਵਿੱਚ ਜਿਗਰ ਦੇ ਆ ਜਾਣ ਦੀ ਵੀ ਸੂਚਨਾ ਹੈ। ਉਂਝ ਉਹ ਚੜ੍ਹਦੀਕਲਾ ਵਿੱਚ ਹਨ।