‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸਟੇਟ ਬੈਂਕ ਆਫ ਇੰਡੀਆ ਨੇ ਆਪਣੇ ਖਾਤਾ ਧਾਰਕਾਂ ਲਈ ਹੁਣ ਆਪਣੇ ਖਾਤੇ ਵਿੱਚੋਂ ਪੰਜਵੀਂ ਵਾਰ ਪੈਸੇ ਕਢਵਾਉਣ ਤੋਂ ਬਾਅਦ ਵੱਖਰਾ ਪੈਸਾ ਵਸੂਲਣ ਦਾ ਫੈਸਲਾ ਕੀਤਾ ਹੈ।
ਸਮਚਾਰ ਏਜੰਸੀ ਪੀਟੀਆਈ ਦੇ ਮੁਤਾਬਿਕ ਬੱਚਤ ਖਾਤੇ ਵਾਲਿਆਂ ਨੂੰ ਹਰੇਕ ਮਹੀਨੇ ਆਪਣੇ ਖਾਤੇ ‘ਚੋਂ ਚਾਰ ਵਾਰ ਮੁਫਤ ਲੈਣ ਦੇਣ ਕਰਨ ਦੀ ਸਹੂਲਤ ਹੋਵੇਗੀ। ਇਨ੍ਹਾਂ ਖਾਤਾ ਧਾਰਕਾਂ ਨੂੰ ਸਾਲ ਵਿੱਚ 10 ਪੰਨਿਆਂ ਦੇ ਚੈੱਕਬੁੱਕ ਦੇ ਅਲਾਵਾ ਹੋਰ ਚੈੱਕ ਬੁੱਕ ਜਾਰੀ ਕਰਨ ‘ਤੇ ਹੋਰ ਪੈਸਾ ਵੱਖਰੇ ਤੌਰ ‘ਤੇ ਦੇਣਾ ਪਵੇਗਾ।
ਬੈਂਕ ਨੇ ਇਨ੍ਹਾਂ ਸਹੂਲਤਾਂ ਨੂੰ ਅਡੀਸ਼ਨਲ ਵੈਲਿਯੂ ਐਡਿਡ ਸਰਵਿਸਿਜ ਦੀ ਕੈਟਾਗਰੀ ਵਿੱਚ ਰੱਖਿਆ ਹੈ ਤੇ ਇਸ ਲਈ ਗ੍ਰਾਹਕਾਂ ਤੋਂ 15 ਰੁਪਏ ਤੋਂ 75 ਰੁਪਏ ਵਸੂਲੇ ਜਾਣਗੇ। ਬੱਚਤ ਖਾਤਾ ਧਾਰਕਾਂ ਲਈ ਗੈਰ ਵਿੱਤੀ ਲੈਣ ਦੇਣ ਅਤੇ ਪੈਸਾ ਭੇਜਣ ਜਾਂ ਲੈਣ ਦੀ ਸਹੂਲਤ ਬੈਂਕ ਸ਼ਾਖਾ, ਏਟੀਐੱਮ, ਸੀਡੀਐੱਮ ਉੱਤੇ ਮਿਲੇਗੀ।
ਪੰਜਵੀਂ ਵਾਰ ਪੈਸਾ ਕਢਵਾਉਣ ਉੱਤੇ 15 ਰੁਪਏ ਵਸੂਲੇ ਜਾਣਗੇ।ਇਸੇ ਤਰ੍ਹਾਂ ਇਕ ਵਿੱਤੀ ਸਾਲ ਵਿਚ 10 ਪੇਜਾਂ ਦੀ ਚੈੱਕਬੁੱਕ ਤੋਂ ਉਪਰ 50 ਰੁਪਏ (ਤੇ ਜੀਐੱਸਟੀ) ਅਤੇ 25 ਪੇਜਾਂ ਲਈ 75 ਰੁਪਏ (ਜੀਐੱਸਟੀ ) ਦਾ ਭੁਗਤਾਨ ਕਰਨਾ ਪੈਣਾ।