India Punjab

ਹਰਿਆਣੇ ‘ਚ ਬਲੈਕ ਫੰਗਸ ਦਾ ਕਹਿਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਹਰਿਆਣਾ ਵਿੱਚ ਹੁਣ ਤੱਕ ਬਲੈਕ ਫੰਗਸ ਨਾਲ 50 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂਕਿ 650 ਲੋਕ ਜ਼ੇਰੇ ਇਲਾਜ਼ ਹਨ। ਇਹ ਜਾਣਕਾਰੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਇਕ ਪ੍ਰੈੱਸ ਕਾਨਫਰੰਸ ‘ਚ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ 750 ਤੋਂ ਜ਼ਿਆਦਾ ਬਲੈਕ ਫੰਗਸ ਦੇ ਮਰੀਜ਼ ਹਨ।


ਖੱਟਰ ਨੇ ਕਿਹਾ ਕਿ ਸਰਕਾਰ ਨੇ ਬਲੈਕ ਫੰਗਸ ਦੇ ਇਲਾਜ਼ ਵਿੱਚ ਇਸਤੇਮਾਲ ਹੋਣ ਵਾਲੇ ਇੰਜੈਕਸ਼ਨ ਦਾ ਪ੍ਰਬੰਧ ਹੈ ਅਤੇ ਇਲਾਜ਼ ਵਿੱਚ ਇਹ ਵਰਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਸੂਬੇ ਨੂੰ ਇੰਜੈਕਸ਼ਨ ਦੀਆਂ 6 ਹਜ਼ਾਰ ਸ਼ੀਸ਼ੀਆਂ ਮਿਲੀਆਂ ਹਨ।ਅਗਲੇ ਦੋ ਦਿਨਾਂ ਵਿੱਚ ਸਾਨੂੰ 2 ਹਜ਼ਾਰ ਹੋਰ ਸ਼ੀਸ਼ੀਆਂ ਮਿਲ ਜਾਣਗੀਆਂ। ਉਨ੍ਹਾਂ ਕਿਹਾ ਕਿ 5 ਹਜ਼ਾਰ ਸ਼ੀਸ਼ੀਆਂ ਦੇ ਆਰਡਰ ਕੀਤੇ ਗਏ ਹਨ।