India

ਬੋਲਣ ਲੱਗਿਆ ਮੂਰਖਤਾ ਦੀਆਂ ਸਾਰੀਆਂ ਹੱਦਾਂ ਪਾਰ ਗਿਆ ਬੀਜੇਪੀ ਦਾ ਇਹ ਵੱਡਾ ਲੀਡਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੇਂਦਰ ਦੀ ਮੋਦੀ ਸਰਕਾਰ ਆਏ ਦਿਨ ਲੋਕਾਂ ਨੂੰ ਟੀਵੀ ਰਾਹੀਂ ਨਸੀਹਤਾਂ ਦੇਣ ਦੇ ਪੁਲ ਬੰਨ੍ਹਦੀ ਨਹੀਂ ਥੱਕਦੀ, ਪਰ ਦੀਵੇ ਥੱਲੇ ਹਨੇਰਾ ਵਾਲੀ ਕਹਾਵਤ ਬੀਜੇਪੀ ਦੇ ਲੀਡਰ ਆਪ ਹੀ ਸਾਬਿਤ ਕਰ ਰਹੇ ਹਨ। ਬੀਜੇਬੀ ਲੀਡਰ ਦੀ ਤਿੱਖੀ ਜ਼ੁਬਾਨ ਦੀ ਤਾਜ਼ਾ ਉਦਾਹਰਣ ਕਰਨਾਟਕਾ ਤੋਂ ਸਾਹਮਣੇ ਆਈ ਹੈ, ਜਿੱਥੇ ਬੀਜੇਪੀ ਦੇ ਕੇਂਦਰੀ ਮੰਤਰੀ ਪ੍ਰਹਲਾਦ ਪਟੇਲ ਨੇ ਆਕਸੀਜਨ ਨੂੰ ਲੈ ਕੇ ਸਵਾਲ ਕਰਨ ਵਾਲੇ ਇੱਕ ਨੌਜਵਾਨ ਨੂੰ ਦੋ ਥੱਪੜ ਜੜਨ ਦੀ ਗੱਲ ਕਹਿ ਦਿੱਤੀ। ਦੱਸ ਦਈਏ ਕੇ ਪੂਰਾ ਦੇਸ਼ ਇਸ ਸਮੇਂ ਆਕਸੀਜਨ ਦੀ ਘਾਟ ਨਾਲ ਜੂਝ ਰਿਹਾ ਹੈ ਤੇ ਮਰੀਜ਼ਾਂ ਦੇ ਤੀਮਾਰਦਾਰਾਂ ਨੂੰ ਆਕਸੀਜਨ ਦੇ ਪਲਾਂਟ ਦੇ ਬਾਹਰ 24-24 ਘੰਟੇ ਲਾਇਨਾਂ ਵਿੱਚ ਲੱਗ ਕੇ ਆਪਣੇ ਲੋਕਾਂ ਦੀ ਜਾਨ ਬਚਾਉਣ ਲਈ ਔਹੜ-ਪੋਹੜ ਕਰਨੇ ਪੈ ਰਹੇ ਹਨ।

ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਇਹ ਬਿਆਨ

ਜਾਣਕਾਰੀ ਅਨੁਸਾਰ ਕੇਂਦਰੀ ਮੰਤਰੀ ਨੇ ਕੋਰੋਨਾ ਦੀ ਲਾਗ ਨਾਲ ਲੜ ਰਹੇ ਇੱਕ ਤੀਮਾਰਦਾਰ ਵੱਲੋਂ ਆਕਸੀਜਨ ਦੀ ਕਮੀ ਨੂੰ ਲੈ ਕੇ ਕੀਤੀ ਜਾ ਰਹੀ ਸ਼ਿਕਾਇਤ ‘ਤੇ ਕੈਮਰੇ ਦੇ ਸਾਹਮਣੇ ਇਹ ਸਭ ਕਿਹਾ ਹੈ। ਉੱਧਰ, ਮੰਤਰੀ ਦੇ ਦਫਤਰ ਨੇ ਆਪਣਾ ਸਪਸ਼ਟੀਕਰਨ ਇਹ ਕਹਿ ਕੇ ਦਿੱਤਾ ਹੈ ਕਿ ਕੇਂਦਰੀ ਮੰਤਰੀ ਨੇ ਡਾਕਟਰਾਂ ਅਤੇ ਨਰਸਾਂ ਦੇ ਖਿਲਾਫ ਮਾੜੀ ਭਾਸ਼ਾ ਵਰਤਣ ਵਾਲੇ ਇਸ ਨੌਜਵਾਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਨੌਜਵਾਨ ਕਹਿ ਰਿਹਾ ਸੀ ਕਿ ਇਹ ਸਭ ਸਾਨੂੰ ਬੇਵਕੂਫ ਬਣਾ ਰਹੇ ਹਨ। 36 ਘੰਟੇ ਹੋ ਗਏ ਹਨ। ਇਹ ਕਹਿ ਰਹੇ ਹਨ ਕਿ ਸਿਲੈਂਡਰ ਦੇ ਦੇਣਗੇ, ਪਰ ਅਜਿਹਾ ਨਹੀਂ ਹੋਇਆ ਹੈ। ਇਹ ਸਾਫ ਕਿਉਂ ਨਹੀਂ ਕਹਿ ਦਿੰਦੇ ਕਿ ਆਕਸੀਜਨ ਨਹੀਂ ਹੈ।

ਥੱਪੜ ਖਾ ਲਵਾਂਗਾ, ਮੇਰੀ ਮਾਂ ਮਰੀ ਪਈ ਹੈ

ਇਸ ਨੌਜਵਾਨ ਦੀ ਸ਼ਿਕਾਇਤ ਸੁਣ ਕੇ ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਤਰ੍ਹਾਂ ਬੋਲੇਗਾਂ ਤਾਂ ਹੁਣੇ ਦੋ ਥੱਪੜ ਖਾ ਲਵੇਗਾਂ। ਇਹ ਸੁਣ ਕੇ ਨੌਜਵਾਨ ਨੇ ਕਿਹਾ ਕਿ ਮੈਂ ਖਾ ਲਵਾਂਗਾ ਸਰ, ਮੇਰੀ ਮਾਂ ਮਰੀ ਪਈ ਹੈ। ਫਿਰ ਮੰਤਰੀ ਨੇ ਕਿਹਾ ਕਿ ਕੀ ਤੈਨੂੰ ਕਿਸੇ ਨੇ ਆਕਸੀਜਨ ਦਾ ਸਿਲੈਂਡਰ ਦੇਣ ਤੋਂ ਨਾਂਹ ਕੀਤੀ ਹੈ। ਤਾਂ ਨੌਜਵਾਨ ਨੇ ਕਿਹਾ ਕਿ ਹਾਂ ਮਨ੍ਹਾਂ ਕੀਤਾ ਗਿਆ ਹੈ। ਸਿਰਫ ਪੰਜ ਮਿੰਟ ਆਕਸੀਜਨ ਦਿੱਤੀ ਹੈ, ਜੇ ਹਸਪਤਾਲ ਨਹੀਂ ਦੇ ਸਕਦਾ ਆਕਸੀਜਨ ਤਾਂ ਮਨ੍ਹਾਂ ਕਰ ਦੇਵੇ।