‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਨੇ ਚੰਡੀਗੜ੍ਹ ਵਿੱਚ ਰਾਤ ਦੇ ਕਰਫਿਊ ਵਿੱਚ ਮੁੜ ਤੋਂ ਤਬਦੀਲੀ ਕੀਤੀ ਹੈ। ਚੰਡੀਗੜ੍ਹ ਵਿੱਚ ਅੱਜ ਤੋਂ ਰਾਤ 10 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਰਾਤ ਦਾ ਕਰਫਿਊ ਲੱਗੇਗਾ। ਪਹਿਲਾਂ ਚੰਡੀਗੜ੍ਹ ਵਿੱਚ ਰਾਤ ਦੇ 8 ਵਜੇ ਤੋਂ ਸਵੇਰ ਦੇ ਪੰਜ ਵਜੇ ਤੱਕ ਰਾਤ ਦਾ ਕਰਫਿਊ ਲਗਾਇਆ ਜਾਂਦਾ ਸੀ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਅੱਜ ਕਰੋਨਾ ਦੀ ਸਥਿਤੀ ‘ਤੇ ਵਾਰ ਰੂਮ ਮੀਟਿੰਗ ਕੀਤੀ ਗਈ ਸੀ। ਚੰਡੀਗੜ੍ਹ ਪ੍ਰਸ਼ਾਸਨ ਵੀਕੈਂਡ ਲਾਕਡਾਊਨ ਦਾ ਰਿਵਿਊ ਕੱਲ੍ਹ ਨੂੰ ਪੇਸ਼ ਕਰੇਗਾ, ਜਿਸ ਦੌਰਾਨ ਸੱਤ ਦਿਨ ਦੇ ਲਾਕਡਾਊਨ ਸਬੰਧੀ ਵੀ ਚਰਚਾ ਕੀਤੀ ਜਾ ਸਕਦੀ ਹੈ।

Related Post
India, International, Sports, Video
ਸਾਡੇ ਖਿਡਾਰੀਆਂ ਦੀ ਬੱਲੇ-ਬੱਲੇ, ਇੱਕੋ ਦਿਨ 3 ਚੈਂਪੀਅਨ ਟਰਾਫੀਆਂ
September 14, 2026
India, International, Khaas Lekh, Khalas Tv Special, Video
4 ਸਾਲਾਂ ਤੱਕ ਮਨੁੱਖ ਨੂੰ ਨਿਗਲ ਜਾਵੇਗੀ AI? ਸਾਬਕਾ
September 14, 2026
