India Punjab

ਕਿਸਾਨੀ ਸੰਘਰਸ਼ ਦੀ ਸਫਲਤਾ ਤੇ ਗ੍ਰਿਫਤਾਰ ਕਿਸਾਨਾਂ ਦੀ ਰਿਹਾਈ ਲਈ ਪੰਜਾਬ ਸਮੇਤ ਦੁਨੀਆ ਭਰ ‘ਚ ਅਰਦਾਸ ਸਮਾਗਮ

‘ਦ ਖ਼ਾਲਸ ਬਿਊਰੋ :- ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਕਿਸਾਨਾਂ ਦੇ ਸੰਘਰਸ਼ ਦੀ ਸਫਲਤਾ ਲਈ ਪੰਜਾਬ ਸਮੇਤ ਦੁਨੀਆ ਭਰ ‘ਚ ਕਿਸਾਨੀ ਸੰਘਰਸ਼ ਦੀ ਚੜ੍ਹਦੀਕਲਾ, ਏਕਤਾ ਇਤਫ਼ਾਕ ਅਤੇ ਸਮੂਹ ਨਜ਼ਰਬੰਦ ਸ਼ਖਸੀਅਤਾਂ ਦੀ ਰਿਹਾਈ ਲਈ ਅਰਦਾਸ ਸਮਾਗਮ ਕਰਵਾਏ ਜਾ ਰਹੇ ਹਨ। ਹੇਠਾਂ ਅਸੀਂ ਇਨ੍ਹਾਂ ਸਮਾਗਮਾਂ ਦੀ ਸੂਚੀ ਜਾਰੀ ਕਰ ਰਹੇ ਹਾਂ।

  • ਖ਼ਾਲਸਾ ਨਿਵਾਸ ਦਿਲਸ਼ਾਦ ਗਾਰਡਨ, ਨਵੀਂ ਦਿੱਲੀ ਵਿੱਚ ਅੱਜ ਦੁਪਹਿਰ 12 ਵਜੇ ਤੋਂ ਕਿਸਾਨੀ ਸੰਘਰਸ਼ ਦੀ ਚੜ੍ਹਦੀਕਲਾ, ਏਕਤਾ ਇਤਫ਼ਾਕ ਅਤੇ ਸਮੂਹ ਨਜ਼ਰਬੰਦ ਸ਼ਖਸੀਅਤਾਂ ਦੀ ਰਿਹਾਈ ਲਈ ਅਰਦਾਸ ਸਮਾਗਮ ਕਰਵਾਇਆ ਜਾ ਰਿਹਾ ਹੈ।
  • ਗੁਰਦੁਆਰਾ ਗੁਰੂ ਸੰਗਤ ਸਭਾ ਤਿਲਕ ਨਗਰ, ਨਵੀਂ ਦਿੱਲੀ ਵਿਖੇ ਅੱਜ ਸਵੇਰੇ 8:45 ਵਜੇ ਕਿਸਾਨੀ ਸੰਘਰਸ਼ ਦੀ ਚੜ੍ਹਦੀਕਲਾ ਲਈ ਅਰਦਾਸ ਸਮਾਗਮ ਕਰਵਾਇਆ ਗਿਆ।
  • ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸੈਕਟਰ 3 ਰੋਹੀਨੀ, ਨਵੀਂ ਦਿੱਲੀ ਵਿਖੇ ਸ਼ਾਮ ਨੂੰ 8:30 ਵਜੇ ਕਿਸਾਨੀ ਸੰਘਰਸ਼ ਦੀ ਚੜ੍ਹਦੀਕਲਾ ਲਈ ਅਰਦਾਸ ਸਮਾਗਮ ਕਰਵਾਇਆ ਜਾਵੇਗਾ।
  • ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਗੋਪਾਲ ਪਾਰਕ, ਜਮਨਾਪਾਰ, ਦਿੱਲੀ ਵਿਖੇ ਅੱਜ ਸ਼ਾਮ 7 ਵਜੇ ਅਰਦਾਸ ਸਮਾਗਮ ਕਰਵਾਇਆ ਜਾਵੇਗਾ।
  • ਗੁਰਦੁਆਰਾ ਸ਼੍ਰੀ ਸਿੰਘ ਸਭਾ ਜਿਤਾਰ ਨਗਰ, ਦਿੱਲੀ ਵਿਖੇ ਅੱਜ ਸ਼ਾਮ 7 ਵਜੇ ਅਰਦਾਸ ਸਮਾਗਮ ਕਰਵਾਇਆ ਜਾਵੇਗਾ।
  • ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟ ਧਰਮੂੰ ਦੇ ਗੁਰਦੁਆਰਾ ਬਾੜੀ ਸਾਹਿਬ ਵਿਖੇ ਅੱਜ ਸਵੇਰੇ 10 ਵਜੇ ਅਰਦਾਸ ਸਮਾਗਮ ਕਰਵਾਇਆ ਗਿਆ।
  • ਫ਼ਰੀਦਕੋਟ ਜ਼ਿਲ੍ਹੇ ‘ਚ ਗੁਰਦੁਆਰਾ ਟਿੱਲਾ ਬਾਬਾ ਫਰੀਦ ਜੀ ਅਤੇ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰਸਰ ਸਾਧਾਂ ਵਾਲਾ ਵਿਖੇ ਅੱਜ ਸਵੇਰੇ 10 ਵਜੇ ਅਰਦਾਸ ਸਮਾਗਮ ਕਰਵਾਏ ਗਏ।
  • ਗੁਰਦੁਆਰਾ ਬਾਬਾ ਬੀਰ ਸਿੰਘ ਬਾਬਾ ਧੀਰ ਸਿੰਘ (ਤਖ਼ਤ ਸ਼੍ਰੀ ਦਮਦਮਾ ਸਾਹਿਬ) ਤਲਵੰਡੀ ਸਾਬੋ ਵਿਖੇ ਅੱਜ ਦੁਪਹਿਰ 2 ਵਜੇ ਅਰਦਾਸ ਸਮਾਗਮ ਕਰਵਾਇਆ ਗਿਆ।
  • ਸੰਗਰੂਰ ਜ਼ਿਲ੍ਹੇ ‘ਚ ਗੁਰਦੁਆਰਾ ਸਿੰਘ ਸਭਾ ਧੂਰੀ ਦਰਵਾਜ਼ਾ ਵਿਖੇ ਅਤੇ ਨਿਰਮਲ ਬੁੰਗਾ ਗੁਰਮਤਿ ਵਿਦਿਆਲ ਜਥਾ ਭਿੰਡਰਾਂ ਵਿਖੇ ਅੱਜ ਸਵੇਰੇ 9 ਵਜੇ ਅਰਦਾਸ ਸਮਾਗਮ ਕਰਵਾਏ ਗਏ।
  • ਬਲਾਚੌਰ ਦੇ ਮਹਿੰਦੀਪੁਰ ‘ਚ ਗੁਰਦੁਆਰਾ ਸਿੰਘ ਸਭਾ ਵਿਖੇ ਅੱਜ ਸਵੇਰੇ 10 ਵਜੇ ਕਿਸਾਨੀ ਸੰਘਰਸ਼ ਦੀ ਚੜ੍ਹਦੀਕਲਾ ਲਈ ਅਰਦਾਸ ਸਮਾਗਮ ਕਰਵਾਏ ਗਏ।
  • ਸਮਰਾਏ ਦੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਅੱਜ ਸਵੇਰੇ 10 ਵਜੇ ਅਰਦਾਸ ਸਮਾਗਮ ਕਰਵਾਏ ਗਏ।
  • ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮੇਘੋਵਾਲ, ਪਿੰਡ ਡਾਨਸੀਵਾਲ, ਪਿੰਡ ਮੈਂਗਰੋਵਾਲ, ਪਿੰਡ ਦੰਦਿਆਲ ਅਤੇ ਪਿੰਡ ਸਰਹਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਅੱਜ ਸਵੇਰੇ 10 ਵਜੇ ਅਰਦਾਸ ਸਮਾਗਮ ਕਰਵਾਏ ਗਏ।
  • ਬਰਨਾਲਾ ਜ਼ਿਲ੍ਹੇ ਦੇ ਪਿੰਡ ਟੱਲੇਵਾਲ ‘ਚ ਗੁਰਦੁਆਰਾ ਸਾਹਿਬ ਗੁਰੂਸਰ ਪਾਤਸ਼ਾਹੀ ਛੇਵੀਂ ਵਿਦਿਆਲਾ ਵਿਖੇ ਅੱਜ ਸਵੇਰੇ 10 ਵਜੇ ਅਰਦਾਸ ਸਮਾਗਮ ਕਰਵਾਏ ਗਏ।
  • ਤਖ਼ਤ ਕੇਸਗੜ੍ਹ ਸਾਹਿਬ, ਸ਼੍ਰੀ ਅਨੰਦਪੁਰ ਸਾਹਿਬ ਵਿਖੇ ਅੱਜ ਸ਼ਾਮ 4 ਵਜੇ ਅਰਦਾਸ ਸਮਾਗਮ ਕਰਵਾਏ ਜਾਣਗੇ।
  • ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ (ਨਿਊ ਚੰਡੀਗੜ੍ਹ) ਵਿਖੇ ਅੱਜ ਸਵੇਰੇ 9:30 ਵਜੇ ਅਰਦਾਸ ਸਮਾਗਮ ਕਰਵਾਏ ਗਏ।
  • ਨਵਾਂਸ਼ਹਿਰ ‘ਚ ਗੁਰਦੁਆਰਾ ਸਿੰਘ ਸਭਾ ਵਿਖੇ ਅੱਜ ਸਵੇਰੇ 9:30 ਵਜੇ ਤੋਂ 11 ਵਜੇ ਤੱਕ ਅਰਦਾਸ ਸਮਾਗਮ ਕਰਵਾਏ ਗਏ।
  • ਫਗਵਾੜਾ ‘ਚ ਗੁਰਦੁਆਰਾ ਸੁਖਚੈਨਆਣਾ ਸਾਹਿਬ ਵਿਖੇ ਅੱਜ ਦੁਪਹਿਰ 12 ਵਜੇ ਅਰਦਾਸ ਸਮਾਗਮ ਕਰਵਾਏ ਗਏ।
  • ਨਾਗਪੁਰ ਦੇ ਨਾਰੀ ਰੋਡ ‘ਚ ਸਥਿਤ ਗੁਰਦੁਆਰਾ ਸ਼ਹੀਦ ਭਾਈ ਮਤੀ ਦਾਸ ਜੀ ਵਿਖੇ ਅੱਜ ਸਵੇਰੇ 9 ਵਜੇ ਅਰਦਾਸ ਸਮਾਗਮ ਕਰਵਾਏ ਗਏ।
  • ਗੁਰਦਾਸਪੁਰ ਜ਼ਿਲ੍ਹੇ ਦੇ ਹਰਦੋਛੰਨੀ ਰੋਡ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਸਾਹਮਣੇ ਗਰਾਊਂਡ ਵਿੱਚ ਕੱਲ੍ਹ ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਅਰਦਾਸ ਸਮਾਗਮ ਕਰਵਾਏ ਗਏ।
  • ਬੰਗਾ ਦੇ ਜੀਦੋਵਾਲ ਵਿਖੇ ਗੁਰਦੁਆਰਾ ਸ਼੍ਰੀ ਚਰਨ ਕੰਵਲ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਅੱਜ ਸਵੇਰੇ 11 ਵਜੇ ਅਰਦਾਸ ਸਮਾਗਮ ਕਰਵਾਏ ਗਏ।
  • ਸ਼੍ਰੀ ਗੁਰੂ ਸਿੰਘ ਸਭਾ, ਮੰਬਈ, ਦਾਦਾਰ ਵਿਖੇ ਅੱਜ ਸ਼ਾਮ 7 ਵਜੇ ਅਰਦਾਸ ਸਮਾਗਮ ਕਰਵਾਏ ਜਾਣਗੇ।
  • ਇੰਗਲੈਂਡ ਦੇ ਲੈਸਟਰ ਸ਼ਹਿਰ ਵਿੱਚ ਓਡਬੀ ਗੁਰਦੁਆਰਾ ਸਾਹਿਬ, ਗੁਰੂ ਰਵੀਦਾਸ ਗੁਰਦੁਆਰਾ ਸਾਹਿਬ ਅਤੇ ਗੁਰੂ ਨਾਨਕ ਗੁਰਦੁਆਰਾ ਵਿਖੇ ਅੱਜ ਸਵੇਰੇ 10 ਵਜੇ ਕਿਸਾਨੀ ਸੰਘਰਸ਼ ਦੀ ਚੜ੍ਹਦੀਕਲਾ ਲਈ ਅਰਦਾਸ ਸਮਾਗਮ ਕਰਵਾਏ ਗਏ।