India

12 ਰਾਜਾਂ-ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ SIR, 6.08 ਕਰੋੜ ਲੋਕਾਂ ਦੇ ਨਾਮ ਕੱਟੇ

ਚੋਣ ਕਮਿਸ਼ਨ ਆਫ ਇੰਡੀਆ ( Election Commission of India ) ਵੱਲੋਂ ਚਲਾਈ ਗਈ ਵਿਸ਼ੇਸ਼ ਤੀਬਰ ਸੋਧ (SIR) ਮੁਹਿੰਮ ਦੇ ਦੂਜੇ ਪੜਾਅ ਵਜੋਂ ਸ਼ੁੱਕਰਵਾਰ (10 ਅਪ੍ਰੈਲ 2026) ਨੂੰ ਉੱਤਰ ਪ੍ਰਦੇਸ਼ ਸਮੇਤ ਨੌਂ ਰਾਜਾਂ ਅਤੇ ਤਿੰਨ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਅੰਤਿਮ ਵੋਟਰ ਸੂਚੀਆਂ ਜਾਰੀ ਕੀਤੀਆਂ ਗਈਆਂ ਹਨ। ਇਸ ਪ੍ਰਕਿਰਿਆ ਤੋਂ ਬਾਅਦ ਇਨ੍ਹਾਂ ਰਾਜਾਂ ਤੋਂ ਕੁੱਲ 60.8 ਮਿਲੀਅਨ (ਲਗਭਗ 6.08 ਕਰੋੜ) ਨਾਮ ਵੋਟਰ ਸੂਚੀਆਂ ਵਿੱਚੋਂ ਹਟਾ ਦਿੱਤੇ ਗਏ ਹਨ।

ਪਿਛਲੇ ਸਾਲ 27 ਅਕਤੂਬਰ 2025 ਨੂੰ SIR ਸ਼ੁਰੂ ਹੋਣ ਤੋਂ ਪਹਿਲਾਂ ਇਨ੍ਹਾਂ 12 ਰਾਜਾਂ-ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੋਟਰਾਂ ਦੀ ਗਿਣਤੀ ਲਗਭਗ 510 ਮਿਲੀਅਨ (51 ਕਰੋੜ) ਸੀ, ਜੋ ਅੰਤਿਮ ਸੂਚੀ ਤੋਂ ਬਾਅਦ ਘਟ ਕੇ 449.2 ਮਿਲੀਅਨ (44.92 ਕਰੋੜ) ਰਹਿ ਗਈ ਹੈ। ਇਸ ਤਰ੍ਹਾਂ ਕੁੱਲ ਮਿਲਾ ਕੇ ਇਸ ਪੜਾਅ ਵਿੱਚ ਵੱਡੀ ਗਿਣਤੀ ਵਿੱਚ ਨਾਮ ਹਟਾਏ ਗਏ ਹਨ।

ਉੱਤਰ ਪ੍ਰਦੇਸ਼ ਵਿੱਚ ਵੋਟਰਾਂ ਦੀ ਗਿਣਤੀ 13% ਘੱਟ ਹੋ ਕੇ 133.9 ਮਿਲੀਅਨ (13.39 ਕਰੋੜ) ਰਹਿ ਗਈ ਹੈ। ਇਸ ਤੋਂ ਪਹਿਲਾਂ ਰਾਜ ਵਿੱਚ ਲਗਭਗ 15.44 ਕਰੋੜ ਵੋਟਰ ਸਨ। ਅੰਤਿਮ ਸੂਚੀ ਵਿੱਚੋਂ 20.4 ਮਿਲੀਅਨ (ਲਗਭਗ 2.04 ਤੋਂ 2.05 ਕਰੋੜ) ਨਾਮ ਹਟਾਏ ਗਏ ਹਨ, ਹਾਲਾਂਕਿ ਡਰਾਫਟ ਸੂਚੀ ਵਿੱਚ 2.89 ਕਰੋੜ ਨਾਮ ਹਟਾਏ ਗਏ ਸਨ। ਇਸ ਤੋਂ ਬਾਅਦ ਅੰਤਿਮ ਸੂਚੀ ਵਿੱਚ 84 ਲੱਖ ਨਵੀਆਂ ਐਂਟਰੀਆਂ ਵੀ ਸ਼ਾਮਲ ਕੀਤੀਆਂ ਗਈਆਂ ਹਨ। ਪੱਛਮੀ ਬੰਗਾਲ ਵਿੱਚ ਵੀ ਲਗਭਗ 9.1 ਮਿਲੀਅਨ ਵੋਟਰਾਂ ਦੇ ਨਾਮ ਹਟਾਏ ਗਏ ਹਨ।

SIR ਦਾ ਪਹਿਲਾ ਪੜਾਅ ਬਿਹਾਰ ਵਿੱਚ ਪੂਰਾ ਹੋ ਚੁੱਕਾ ਹੈ, ਜਦਕਿ ਇਸ ਦੂਜੇ ਪੜਾਅ ਵਿੱਚ ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਤਾਮਿਲਨਾਡੂ, ਰਾਜਸਥਾਨ, ਛੱਤੀਸਗੜ੍ਹ, ਕੇਰਲਾ, ਗੁਜਰਾਤ, ਮੱਧ ਪ੍ਰਦੇਸ਼, ਗੋਆ, ਪੁਡੂਚੇਰੀ, ਅੰਡੇਮਾਨ ਤੇ ਨਿਕੋਬਾਰ ਟਾਪੂ ਅਤੇ ਲਕਸ਼ਦੀਪ ਸ਼ਾਮਲ ਹਨ। ਇਸ ਪ੍ਰਕਿਰਿਆ ਵਿੱਚ ਮ੍ਰਿਤਕ ਵੋਟਰਾਂ, ਡੁਪਲੀਕੇਟ ਐਂਟਰੀਆਂ, ਤਬਦੀਲ ਹੋ ਚੁੱਕੇ ਵਿਅਕਤੀਆਂ ਅਤੇ ਅਯੋਗ ਨਾਮਾਂ ਨੂੰ ਹਟਾਉਣ ਲਈ ਘਰ-ਘਰ ਜਾਂਚ ਕੀਤੀ ਗਈ।ਹੁਣ ਤੱਕ ਇਸ ਮੁਹਿੰਮ ਵਿੱਚ ਦੇਸ਼ ਦੇ ਲਗਭਗ 99 ਕਰੋੜ ਵੋਟਰਾਂ ਵਿੱਚੋਂ 60 ਕਰੋੜ ਨੂੰ ਕਵਰ ਕੀਤਾ ਜਾ ਚੁੱਕਾ ਹੈ। ਬਾਕੀ 39 ਕਰੋੜ ਵੋਟਰਾਂ ਲਈ ਤੀਜਾ ਪੜਾਅ 17 ਰਾਜਾਂ ਅਤੇ ਪੰਜ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਚਲਾਇਆ ਜਾਵੇਗਾ, ਜੋ ਇਸ ਮਹੀਨੇ ਪੰਜ ਵਿਧਾਨ ਸਭਾ ਚੋਣਾਂ ਤੋਂ ਬਾਅਦ ਸ਼ੁਰੂ ਹੋਵੇਗਾ।

ਇਸ ਪ੍ਰਕਿਰਿਆ ਤੋਂ ਤਾਮਿਲਨਾਡੂ ਅਤੇ ਪੱਛਮੀ ਬੰਗਾਲ ਵਰਗੇ ਰਾਜਾਂ ਵਿੱਚ ਰਾਜਨੀਤਿਕ ਵਿਰੋਧ ਵੀ ਸਾਹਮਣੇ ਆਇਆ ਹੈ ਅਤੇ ਕੁਝ ਪਾਰਟੀਆਂ ਨੇ ਇਸ ਨੂੰ ਚੁਣੌਤੀ ਦਿੰਦੇ ਹੋਏ ਸੁਪਰੀਮ ਕੋਰਟ ਵੀ ਪਹੁੰਚਿਆ ਹੈ। ਸਮਾਂ-ਸਾਰਣੀ ਵੀ ਕਈ ਵਾਰ ਬਦਲੀ ਗਈ। ਚੋਣ ਕਮਿਸ਼ਨ ਦਾ ਉਦੇਸ਼ ਵੋਟਰ ਸੂਚੀਆਂ ਨੂੰ ਸਾਫ਼-ਸੁਥਰਾ ਅਤੇ ਸਹੀ ਬਣਾਉਣਾ ਹੈ ਤਾਂ ਜੋ ਚੋਣਾਂ ਵਿੱਚ ਪਾਰਦਰਸ਼ਤਾ ਵਧੇ। ਇਸ ਤੋਂ ਇਲਾਵਾ ਅਸਾਮ ਵਿੱਚ ਵੱਖਰੀ ਤਰੀਕੇ ਨਾਲ ਵਿਸ਼ੇਸ਼ ਸੋਧ ਪੂਰੀ ਕੀਤੀ ਗਈ ਸੀ।ਕੁੱਲ ਮਿਲਾ ਕੇ ਇਹ ਵੱਡੀ ਮੁਹਿੰਮ ਵੋਟਰ ਲਿਸਟ ਨੂੰ ਆਧੁਨਿਕ ਅਤੇ ਸਹੀ ਬਣਾਉਣ ਲਈ ਮਹੱਤਵਪੂਰਨ ਕਦਮ ਹੈ, ਜਿਸ ਨਾਲ ਭਵਿੱਖੀ ਚੋਣਾਂ ਵਿੱਚ ਭਰੋਸਾ ਵਧੇਗਾ। (