India Punjab

ਚੰਡੀਗੜ੍ਹ ‘ਚ ਮਹਿਲਾ ਕਾਂਗਰਸ ਪ੍ਰਧਾਨ ਦੇ ਘਰ ‘ਤੇ ਚੱਲੀਆਂ ਗੋਲੀਆਂ

‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):- ਚੰਡੀਗੜ੍ਹ ‘ਚ ਮਹਿਲਾ ਕਾਂਗਰਸ ਦੀ ਪ੍ਰਧਾਨ ਦੇ ਸੈਕਟਰ-15 ਸਥਿਤ ਘਰ ’ਤੇ ਬੀਤੀ ਰਾਤ ਕੁੱਝ ਅਣਪਛਾਤੇ ਲੋਕਾਂ ਵੱਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਗੋਲੀਆਂ ਚਲਾਉਣ ਦੀ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ।
ਪ੍ਰਧਾਨ ਦੀਪਾ ਦੂਬੇ ਸੈਕਟਰ 15 ਡੀ ਚ ਰਹਿੰਦੀ ਹੈ। ਐਤਵਾਰ ਨੂੰ ਉਨ੍ਹਾਂ ਦੇ ਘਰ ਕੁੱਝ ਰਿਸ਼ਤੇਦਾਰ ਆਏ ਹੋਏ ਸਨ। ਜਦੋਂ ਰਾਤ ਕਰੀਬ ਪੌਣੇ ਇੱਕ ਵਜੇ ਰਿਸ਼ਤੇਦਾਰ ਜਾਣ ਲੱਗੇ ਤਾਂ ਦੀਪਾ ਰਿਸ਼ਤੇਦਾਰਾਂ ਨਾਲ ਬਾਹਰ ਖੜ੍ਹੀ ਸੀ। ਇਸ ਦੌਰਾਨ ਪਹਿਲਾਂ ਹੀ ਛਿਪ ਕੇ ਬੈਠੇ ਕੁੱਝ ਲੋਕਾਂ ਨੇ ਦੀਪਾ ਤੇ ਫਾਇਰਿੰਗ ਕਰ ਦਿੱਤੀ। ਦੋਸ਼ੀਆਂ ਵੱਲੋਂ ਘਰ ‘ਤੇ ਪੱਥਰ ਵੀ ਸੁੱਟੇ ਗਏ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।