India International Punjab

ਲੱਖਾ ਸਿਧਾਣਾ ਦੀ ਸੂਹ ਦੇਣ ਵਾਲ਼ੇ ਨੂੰ ਮਿਲੇਗਾ ਇੱਕ ਲੱਖ ਦਾ ਇਨਾਮ

‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):- ਦੀਪ ਸਿੱਧੂ ਦੀ ਗ੍ਰਿਫ਼ਤਾਰੀ ਮਗਰੋਂ ਦਿੱਲੀ ਪੁਲਿਸ ਨੂੰ ਹੁਣ ਲੱਖਾ ਸਿਧਾਣਾ ਦੀ ਭਾਲ ਹੈ। ਲੱਖਾ ਦੀ ਸੂਹ ਦੇਣ ਵਾਲੇ ਨੂੰ ਦਿੱਲੀ ਪੁਲਿਸ ਨੇ ਇੱਕ ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਦਿੱਲੀ ਪੁਲਿਸ ਨੇ 26 ਜਨਵਰੀ ਦੀ ਕਿਸਾਨ ਗਣਤੰਤਰ ਪਰੇਡ ਦੌਰਾਨ ਹੋਈ ਘਟਨਾ ਬਾਅਦ ਦੀਪ ਸਿੱਧੂ ਨਾਲ ਹੀ ਲੱਖਾ ਸਿਧਾਣਾ ‘ਤੇ ਵੀ ਕੇਸ ਦਰਜ ਕੀਤਾ ਸੀ। ਲੱਖਾ ਸਿਧਾਣਾ ਦੀਆਂ ਸੰਭਾਈ ਥਾਵਾਂ ‘ਤੇ ਵੀ ਪੁਲਿਸ ਛਾਪਾਮਾਰੀ ਕਰ ਰਹੀ ਹੈ।
ਲੱਖਾ ਸਿਧਾਣਾ ‘ਤੇ ਵੀ ਲੋਕਾਂ ਨੂੰ ਭੜਕਾਉਣ ਦੇ ਇਲਜ਼ਾਮ ਹਨ। ਮਾਲਵਾ ਯੂਥ ਫੈਡਰੇਸ਼ਨ ਦੇ ਪ੍ਰਧਾਨ ਲੱਖਾ ਸਿਧਾਣਾ ਖ਼ਿਲਾਫ਼ ਪਹਿਲਾਂ ਵੀ ਕੇਸ ਦਰਜ ਹੋ ਚੁਕਾ ਹੈ।