Punjab Religion

ਸਿੱਖ ਜਥਾ ਗੁਰਦੁਆਰਿਆਂ ਲਈ ਨਹੀਂ ਜਾਵੇਗਾ ਪਾਕਿਸਤਾਨ, ਭਾਰਤ-ਪਾਕਿ ਵਿਵਾਦ ਸਬੰਧੀ SGPC ਦਾ ਫੈਸਲਾ

ਭਾਰਤ ਅਤੇ ਪਾਕਿਸਤਾਨ ਵਿਚਕਾਰ ਚੱਲ ਰਹੇ ਸਰਹੱਦੀ ਤਣਾਅ ਦੇ ਮੱਦੇਨਜ਼ਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਪਾਕਿਸਤਾਨ ਭੇਜਣ ਤੋਂ ਇਨਕਾਰ ਕਰ ਦਿੱਤਾ ਹੈ। ਹਰ ਸਾਲ, ਇਹ ਜਥਾ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ‘ਤੇ ਪਾਕਿਸਤਾਨ ਦੇ ਗੁਰਦੁਆਰਿਆਂ ਦੀ ਯਾਤਰਾ ਲਈ ਰਵਾਨਾ ਹੁੰਦਾ ਸੀ। ਇਸ ਸਾਲ ਇਹ ਯਾਤਰਾ 29 ਜੂਨ ਨੂੰ ਲਾਹੌਰ ਲਈ ਰਵਾਨਾ ਹੋਣੀ ਸੀ।

SGPC ਨੇ ਕਿਹਾ ਕਿ ਮੌਜੂਦਾ ਸਥਿਤੀ ਵਿੱਚ, ਸੁਰੱਖਿਆ ਨੂੰ ਪਹਿਲ ਦਿੰਦੇ ਹੋਏ ਇਹ ਫੈਸਲਾ ਲਿਆ ਗਿਆ ਹੈ। 200 ਤੋਂ ਵੱਧ ਸ਼ਰਧਾਲੂਆਂ ਨੇ ਇਸ ਯਾਤਰਾ ਲਈ ਪਹਿਲਾਂ ਹੀ ਅਰਜ਼ੀ ਦਿੱਤੀ ਸੀ ਅਤੇ ਵੀਜ਼ਾ ਸੰਬੰਧੀ ਕਾਰਵਾਈ ਲਈ SGPC ਨੂੰ ਆਪਣੇ ਪਾਸਪੋਰਟ ਭੇਜ ਦਿੱਤੇ ਸਨ।

ਇਸ ਦੌਰਾਨ, ਸ਼੍ਰੋਮਣੀ ਕਮੇਟੀ ਮੁਖੀ ਹਰਜਿੰਦਰ ਸਿੰਘ ਧਾਮੀ ਨੇ ਕੇਂਦਰੀ ਮੰਤਰੀ ਸੁਕਾਂਤ ਮਜੂਮਦਾਰ ਦੇ ਉਸ ਕਾਰੇ ਦੀ ਸਖ਼ਤ ਆਲੋਚਨਾ ਕੀਤੀ ਜਿਸ ਵਿੱਚ ਉਨ੍ਹਾਂ ਨੇ ਇੱਕ ਸਿੱਖ ਨੌਜਵਾਨ ‘ਤੇ ਚੱਪਲ ਸੁੱਟੀ ਸੀ। ਇਹ ਚੱਪਲ ਸਿੱਖ ਨੌਜਵਾਨ ਦੀ ਦਸਤਾਰ ‘ਤੇ ਲੱਗੀ। ਧਾਮੀ ਨੇ ਇਸਨੂੰ ਸਿੱਖ ਭਾਵਨਾਵਾਂ ਦੇ ਵਿਰੁੱਧ ਅਤੇ ਮੰਦਭਾਗਾ ਦੱਸਿਆ ਅਤੇ ਇਸ ‘ਤੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਸ ਘਟਨਾ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।