Punjab

‘ਰੰਗਲਾ ਪੰਜਾਬ ਸੁਸਾਇਟੀ’ ਦੀ ਸ਼ੁਰੂਆਤ ਕਰੇਗਾ ਪੰਜਾਬ ਸਰਕਾਰ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਕੈਬਨਿਟ ਮੀਟਿੰਗ ਵਿੱਚ ‘ਰੰਗਲਾ ਪੰਜਾਬ ਸੋਸਾਇਟੀ’ ਬਣਾਉਣ ਦਾ ਫੈਸਲਾ ਲਿਆ। ਇਹ ਸੋਸਾਇਟੀ ਵਿਦੇਸ਼ਾਂ ਵਿੱਚ ਨਾਮ ਕਮਾਉਣ ਵਾਲੇ ਅਤੇ ਉੱਚ ਅਹੁਦਿਆਂ ’ਤੇ ਕੰਮ ਕਰਨ ਵਾਲੇ ਪੰਜਾਬੀਆਂ ਨੂੰ ਜੋੜੇਗੀ, ਜੋ ਪੰਜਾਬ ਦੇ ਵਿਕਾਸ ਅਤੇ ਵਿੱਤੀ ਮਦਦ ਲਈ ਯੋਗਦਾਨ ਪਾਉਣਾ ਚਾਹੁੰਦੇ ਹਨ। ਇਸ ਦਾ ਮਕਸਦ ਸੂਬੇ ਦੇ ਵਿਕਾਸ ਕਾਰਜਾਂ ਵਿੱਚ ਸਹਿਯੋਗ ਵਧਾਉਣਾ ਅਤੇ ਪਾਰਦਰਸ਼ਤਾ ਤੇ ਜਵਾਬਦੇਹੀ ਨੂੰ ਯਕੀਨੀ ਬਣਾਉਣਾ ਹੈ।

ਇਸ ਸੋਸਾਇਟੀ ਰਾਹੀਂ ਦੇਸ਼-ਵਿਦੇਸ਼ ਦੇ NRI ਅਤੇ ਉਦਯੋਗਪਤੀ ਦਾਨ ਦੇ ਸਕਣਗੇ। ਇਹ ਸੰਕਟਕਾਲੀ ਸਥਿਤੀਆਂ ਵਿੱਚ ਵੀ ਜਨਤਾ ਦੀ ਮਦਦ ਕਰੇਗੀ। CSR ਫੰਡ ਅਤੇ ਵਿਦੇਸ਼ੀ ਯੋਗਦਾਨ ਲਈ ਕਾਨੂੰਨੀ ਤੇ ਪਾਰਦਰਸ਼ੀ ਪਲੇਟਫਾਰਮ ਮੁਹੱਈਆ ਕਰਵਾਇਆ ਜਾਵੇਗਾ। ਸੋਸਾਇਟੀ ਸਿਹਤ, ਸਿੱਖਿਆ, ਸੜਕ, ਪਾਣੀ, ਸਟਾਰਟਅੱਪ ਅਤੇ ਰਿਸਰਚ ਵਰਗੇ ਖੇਤਰਾਂ ਵਿੱਚ ਸਿੱਧਾ ਨਿਵੇਸ਼ ਨੂੰ ਉਤਸ਼ਾਹਿਤ ਕਰੇਗੀ।

‘ਆਪ’ ਸਰਕਾਰ ਦੀ ਇਹ ਪਹਿਲਕਦਮੀ ਇਤਿਹਾਸਕ ਹੈ, ਜਿਸ ਨਾਲ ਜਨਤਾ ਦੀ ਭਾਗੀਦਾਰੀ ਨਾਲ ਵਿਕਾਸ ਨੂੰ ਹੁਲਾਰਾ ਮਿਲੇਗਾ। ਸੋਸਾਇਟੀ ਵਿੱਚ ਯੋਗਦਾਨ ਪਾਉਣ ਵਾਲਿਆਂ ਨੂੰ ਪੂਰੀ ਪਾਰਦਰਸ਼ਤਾ ਦਾ ਭਰੋਸਾ ਦਿੱਤਾ ਗਿਆ ਹੈ। ਇਹ ਸੋਸਾਇਟੀ ਨਾ ਸਿਰਫ਼ ਪੰਜਾਬ ਦੇ ਵਿਕਾਸ ਨੂੰ ਮਜ਼ਬੂਤ ਕਰੇਗੀ, ਸਗੋਂ ਪੰਜਾਬੀਆਂ ਦੀ ਵਿਰਾਸਤ ਨੂੰ ਵੀ ਰੌਸ਼ਨ ਕਰੇਗੀ