ਐਤਵਾਰ ਨੂੰ ਸਾਊਦੀ ਅਰਬ ਦੇ ਅਲ ਕਾਸਿਮ ਖੇਤਰ ਦੇ ਪੂਰੇ ਸ਼ਹਿਰ ਨੂੰ ਧੂੜ ਭਰੇ ਤੂਫ਼ਾਨ ਨੇ ਆਪਣੀ ਲਪੇਟ ਵਿੱਚ ਲੈ ਲਿਆ। ਇਸ ਕਾਰਨ ਪੂਰਾ ਅਸਮਾਨ ਧੂੜ ਅਤੇ ਰੇਤ ਨਾਲ ਢੱਕ ਗਿਆ ਅਤੇ ਦ੍ਰਿਸ਼ਟੀ 100 ਮੀਟਰ ਤੋਂ ਵੀ ਘੱਟ ਰਹਿ ਗਈ। ਇਹ ਤੂਫਾਨ ਇੰਨਾ ਭਿਆਨਕ ਹੈ ਕਿ 1500 ਤੋਂ 2000 ਮੀਟਰ ਦੀ ਉਚਾਈ ਤੱਕ ਧੂੜ ਦੀ ਇੱਕ ਕੰਧ ਬਣ ਗਈ।
ਸਾਊਦੀ ਰਾਸ਼ਟਰੀ ਮੌਸਮ ਵਿਗਿਆਨ ਕੇਂਦਰ ਨੇ ਲੋਕਾਂ ਨੂੰ ਮੌਸਮ ਸੰਬੰਧੀ ਚੇਤਾਵਨੀਆਂ ‘ਤੇ ਨਜ਼ਰ ਰੱਖਣ ਅਤੇ ਸੁਰੱਖਿਆ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਹੈ। ਇਸ ਦੇ ਨਾਲ ਹੀ ਜਾਜ਼ਾਨ, ਅਸੀਰ, ਅਲ ਬਹਾ, ਮੱਕਾ, ਰਿਆਧ ਅਤੇ ਅਲ ਕਾਸਿਮ ਦੇ ਕੁਝ ਹਿੱਸਿਆਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ।
ਰੇਤ ਦੇ ਤੂਫ਼ਾਨ ਇੱਕ ਕੁਦਰਤੀ ਮੌਸਮੀ ਵਰਤਾਰਾ ਹੈ ਜੋ ਮੁੱਖ ਤੌਰ ‘ਤੇ ਮਾਰੂਥਲ ਖੇਤਰਾਂ ਵਿੱਚ ਹੁੰਦਾ ਹੈ। ਗਰਮੀ ਕਾਰਨ ਇਨ੍ਹਾਂ ਇਲਾਕਿਆਂ ਵਿੱਚ ਘੱਟ ਦਬਾਅ ਵਾਲਾ ਖੇਤਰ ਬਣਦਾ ਹੈ, ਜਿਸ ਕਾਰਨ ਤੇਜ਼ ਹਵਾਵਾਂ ਚੱਲਦੀਆਂ ਹਨ। ਗਰਮ ਹਵਾਵਾਂ ਅਤੇ ਅਸਥਿਰ ਮੌਸਮ ਰੇਤ ਦੇ ਤੂਫਾਨ ਪੈਦਾ ਕਰਦੇ ਹਨ। ਕਈ ਵਾਰ ਠੰਡੀਆਂ ਅਤੇ ਗਰਮ ਹਵਾਵਾਂ ਦੇ ਟਕਰਾਅ ਕਾਰਨ ਵੀ ਤੂਫਾਨ ਆਉਂਦੇ ਹਨ।