Punjab

ਕਿਸਾਨਾਂ ਨੇ ਮੀਟਿੰਗ ਦੌਰਾਨ ਧਾਰਿਆ ਮੌਨ, ਆਪਣੀਆਂ ਫਾਈਲਾਂ ‘ਤੇ ਲਿਖਿਆ YES or NO

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਦੇ ਵਿਗਿਆਨ ਭਵਨ ਵਿੱਚ ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦੀ ਚੱਲ ਰਹੀ ਮੀਟਿੰਗ ਵਿੱਚ ਕਿਸਾਨਾਂ ਨੇ ਰੋਸ ਪ੍ਰਗਟ ਕਰਦਿਆਂ ਮੋਨ ਧਾਰ ਲਿਆ ਹੈ। ਕਿਸਾਨਾਂ ਨੇ ਆਪਣੇ ਅੱਗੇ ਲੱਗੇ ਮਾਈਕ ਨੂੰ ਥੱਲੇ ਕਰਕੇ ਆਪਣੀਆਂ ਕੁਰਸੀਆਂ ਨੂੰ 3-4 ਫੁੱਟ ਪਿੱਛੇ ਕਰ ਲਿਆ ਹੈ। ਮੀਟਿੰਗ ਵਿੱਚ ਸਿਰਫ ਕੇਂਦਰੀ ਮੰਤਰੀ ਅਤੇ ਅਫਸਰ ਹੀ ਬੋਲ ਰਹੇ ਹਨ।

ਕੇਂਦਰੀ ਮੰਤਰੀ ਮੁੜ ਤੋਂ ਕਿਸਾਨਾਂ ਤੋਂ ਅਲੱਗ ਮੀਟਿੰਗ ਕਰਨ ਲਈ ਗਏ ਹਨ। ਤਿੰਨੇ ਕੇਂਦਰੀ ਮੰਤਰੀ ਮੀਟਿੰਗ ਤੋਂ ਬਾਹਰ ਆ ਗਏ ਹਨ। ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਬਰਕਰਾਰ ਹੈ।  ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਨੂੰ ਵਾਪਸ ਲੈਣ ਲਈ ਆਪਣੀਆਂ ਫਾਈਲਾਂ ‘ਤੇ YES or NO ਲਿਖਿਆ ਹੈ।