Others Punjab

”ਧਰਨੇ ‘ਚੋਂ ਨਿਕਲੀ ਪਾਰਟੀ ਨੂੰ ਧਰਨੇ ਤੋਂ ਹੋ ਰਹੀ ਤਕਲੀਫ”

ਬਿਉਰੋ ਰਿਪੋਰਟ – ਕਿਸਾਨ ਆਗੂ ਕਾਕਾ ਸਿੰਘ ਕੋਟੜਾ ਨੇ ਪੰਜਾਬ ਸਰਕਾਰ ਦੁਆਰਾ ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਲੈ ਕੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਬੇਸਿੱਟਾ ਰਹੀ ਹੈ, ਜਿਸ ਤੋਂ ਘਬਰਾਈ ਹੋਈ ਸਰਕਾਰ ਨੇ ਤੜਕੇ ਤੋਂ ਹੀ ਰੇਡਾਂ ਮਾਰ ਕੇ 80-80 ਸਾਲ ਦੇ ਬਜ਼ੁਰਗ ਸਤਿਨਾਮ ਬਹਿਰੋ ਵਰਗੇ ਵੀ ਗ੍ਰਿਫਤਾਰ ਕਰ ਲਏ। ਪਰ ਜਦੋਂ ਉਨ੍ਹਾਂ ਦੱਸਿਆ ਕਿ ਸਾਡਾ ਮੋਰਚਾ ਸ਼ੰਭੂ, ਖੌਨਰੀ ਅਤੇ ਰਤਨਪੁਰਾ ਚਲ ਰਿਹਾ ਹੈ ਉਨ੍ਹਾਂ ਵਰਗੇ ਕਈ ਕਿਸਾਨ ਘਰਾਂ ਵਿਚ ਨਜ਼ਰਬੰਦ ਦਿੱਤਾ। ਤਰਨ ਤਾਰਨ, ਬਠਿੰਡਾ ਮਾਨਸਾ ਵਿਚ ਕਈਆਂ ਨੂੰ ਥਾਣਿਆਂ ‘ਚ ਬੰਦ ਕੀਤਾ ਹੈ ਕਈ ਨੂੰ ਡੀਸੀ ਦਫਤਰਾਂ ਕੋਲ ਭੇਜ ਕੇ ਜੇਲ੍ਹਾਂ ਵਿਚ ਭੇਜਿਆ ਜਾ ਰਿਹਾ ਹੈ। ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਅਰਜੁਨ ਸਿੰਘ ਫੂਲ ਸੀਨੀਅਰ ਤੇ ਪੁਰਾਣੇ ਆਗੂ ਹਨ, ਉਨ੍ਹਾਂ ਨੂੰ ਬਿਮਾਰੀ ਦੇ ਬਾਵਜੂਦ ਚੁੱਕ ਲਿਆ ਗਿਆ ਹੈ। ਇੱਥੋਂ ਤੱਕ ਔਰਤਾਂ ਵੀ ਗ੍ਰਿਫਤਾਰ ਕੀਤੀਆਂ ਗਈਆਂ ਹਨ, ਇਸ ਤੋਂ ਸਾਫ ਸਮਝ ਆਉਂਦੀ ਹੈ ਕਿ ਸਰਕਾਰ ਕਿਸਾਨਾਂ ਦੇ ਇਕੱਠਾ ਤੋਂ ਘਬਰਾਈ ਹੋਈ ਹੈ। ਇਸ ਤਰ੍ਹਾਂ ਸਰਕਾਰਾਂ ਨਹੀਂ ਚੱਲਣਗੀਆਂ, ਜੋ ਮਰਜੀ ਕਰਲੋ ਆਖਰ ‘ਚ ਤਹਾਨੂੰ ਵਾਪਸ ਹੀ ਮੁੜਨਾ ਪੈਣਾ ਹੈ। ਮਨਿੰਦਰਜੀਤ ਸਿੱਧੂ ਦਾ ਪਰਚਾ ਵੀ ਲੋਕ ਰੋਹ ਨੂੰ ਦੇਖਦੇ ਹੋਏ ਵਾਪਸ ਲਿਆ ਸੀ. ਜਿੰਨੀ ਫੋਰਸ ਕਿਸਾਨਾਂ ਖਿਲਾਫ ਵਰਤੋਂਗੇ ਉਨ੍ਹੇ ਹੀ ਲੋਕ ਸੜਕਾਂ ‘ਤੇ ਆਉਣਗੇ। ਅਪੀਲ ਕਰਦੇ ਹਾਂ ਕਿ ਗ੍ਰਿਫਤਾਰ ਕਿਸਾਨ ਤੇ ਔਰਤਾਂ ਤੁਰੰਤ ਰਿਹਾਅ ਕਰੋ। ਮੁੱਖ ਮੰਤਰੀ ਦੇ ਸੜਕਾ ‘ਤੇ ਰੇਲ੍ਹਾਂ ਰੋਕਣ ਦੇ ਬਿਆਨ ਤੇ ਉਨ੍ਹਾਂ ਕਿਹਾ ਕਿ ਕਿਸਾਨ ਸਿਰਫ ਚੰਡੀਗੜ ਜਾ ਰਹੇ ਸੀ ਨਾ ਕਿ ਰੇਲ ਤੇ ਸੜਕਾਂ ਰੋਕਣ। ਚੰਡੀਗੜ੍ਹ ਸਾਡੀ ਰਾਜਧਾਨੀ ਹੈ ਕਿ ਇਸ ਕਰਕੇ ਕਿਸਾਨ ਉੱਥੇ ਜਾ ਰਹੇ ਹਨ। ਕਿਸਾਨਾਂ ਨੂੰ ਅਪੀਲ ਹੈ ਕਿ ਘਬਰਾਉਣ ਦੀ ਲੋੜ ਨਹੀਂ ਹੈ ਦੋਵਾਂ ਫੋਰਮ ਕਿਸਾਨਾਂ ਦੇ ਨਾਲ ਹਨ, ਜੇਕਰ ਸਰਕਾਰ ਨੇ ਰਿਹਾਅ ਨਾ ਕੀਤਾ ਤਾਂ ਸਰਕਾਰ ਸਾਹਮਣਾ ਕਰਨ ਲਈ ਤਿਆਰ ਰਹੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਕੱਲ੍ਹ ਨੂੰ 100 ਦਿਨ ਹੋ ਰਹੇ ਹਨ। ਜਿਸ ਕਰਕੇ ਕਿਸਾਨ ਸਾਰੇ ਜ਼ਿਲ੍ਹਿਆਂ ਦੀ ਮੀਟਿੰਗਾਂ ਕਰਵਾ ਰਹੇ ਹਨ। ਕੱਲ਼੍ਹ ਨੂੰ 100 ਕਿਸਾਨ ਪੂਰੇ ਦੇਸ਼ ਦੇ ਡੀਸੀ ਦਫਤਰਾਂ ਸਾਹਮਣੇ ਭੁੱਖ ਹੜਤਾਲ ‘ਤੇ ਬੈਠੇਗਾ। ਮੁੱਖ ਮੰਤਰੀ ਨੇ ਧਰਨੇ ਬਾਰੇ ਦਿੱਤੇ ਬਿਆਨ ਤੇ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਜੋ ਪਾਰਟੀ ਧਰਨਿਆਂ ਵਿਚੋਂ ਨਿਕਲੀ ਹੋਵੇ ਉਸ ਨੂੰ ਹੁਣ ਧਰਨਿਆਂ ਤੋਂ ਤਕਲੀਫ ਹੋ ਰਹੀ ਹੈ , ਪਰ ਇਹ ਗੱਲਾਂ ਮੁੱਖ ਮੰਤਰੀ ਨੂੰ ਸ਼ੋਭਾ ਨਹੀਂ ਦਿੰਦੀਆਂ। ਮੁੱਖ ਮੰਤਰੀ ਕੋਲ ਸਾਰੀ ਪਾਵਰ ਹੁੰਦੀ ਹੈ, ਮੁੱਖ ਮੰਤਰੀ ਸਾਰੇ ਮਸਲੇ ਹੱਲ਼ ਕਰ ਦੇੇਵੇ ਅਸੀਂ ਧਰਨੇ ਲਗਾਉਣਗੇ ਛੱਡ ਦੇਵਾਂਗੇ।