Punjab

”ਪੰਜਾਬੀਆਂ ਨੂੰ 5 ਵਜੇ ਤੱਕ ਦਿੱਲੀ ਛੱਡਣ ਦੀ ਚਿਤਾਵਨੀ”

ਬਿਉਰੋ ਰਿਪੋਰਟ – ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦਿੱਲੀ ਚੋਣਾਂ ਲਈ ਪ੍ਰਚਾਰ ਲਈ ਦਿੱਲੀ ਗਏ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਸਾਰੇ 5 ਵਜੇ ਤੋਂ ਬਾਅਦ ਦਿੱਲੀ ਛੱਡ ਕੇ ਵਾਪਸ ਪੰਜਾਬ ਪਰਤ ਆਉਣ ਨਹੀਂ ਤਾਂ ਆਮ ਆਦਮੀ ਪਾਰਟੀ ਭੋਲੇ ਭਾਲੇ ਪੰਜਾਬੀਆਂ ਦਾ ਫਾਇਦਾ ਚੁਕੇਗੀ। ਬਿੱਟੂ ਨੇ ਕਿਹਾ ਕਿ ਜੇਕਰ ਪੰਜਾਬੀ ਵਾਪਸ ਨਾ ਆਏ ਜਾਂ ਫਿਰ ਕਿਸੇ ਗਲਤ ਗਤੀਵਿਧੀ ‘ਚ ਫੜੇ ਗਏ ਤੇ ਫਿਰ ਦਿਲੀ ਪੁਲਿਸ ਮਾਮਲਾ ਦਰਜ ਕਰੇਗੀ ਤੇ ਕੋਈ ਵੀ ਆਮ ਆਦਮੀ ਪਾਰਟੀ ਦਾ ਵਿਧਾਇਕ , ਐਮਪੀ, ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਕਿਸੇ ਪੰਜਾਬੀ ਦੀ ਮਦਦ ਨਹੀਂ ਕਰੇਗਾ। ਬਿੱਟੂ ਨੇ ਦਾਅਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੀ ਆਪਣੀ ਲੀਡਰਸ਼ਿਪ ਸਾਜ਼ਿਸ਼ ਰਚ ਰਹੀ ਹੈ ਕਿ ਪਹਿਲਾਂ ਉਹ ਪੰਜਾਬੀਆਂ ਨੂੰ ਗ੍ਰਿਫ਼ਤਾਰ ਕਰਵਾਉਣਗੇ ਤੇ ਫਿਰ ਉਸ ਸਥਿਤੀ ਦੀ ਵਰਤੋਂ ਕਰਕੇ ਇਹ ਦੋਸ਼ ਲਗਾਇਆ ਲਗਾਉਣਗੇ ਕਿ ਦਿੱਲੀ ਪੁਲਿਸ ਪੰਜਾਬੀਆਂ ਵਿਰੁੱਧ ਅੱਤਿਆਚਾਰ ਕਰ ਰਹੀ ਹੈ। ਬਿੱਟੂ ਨੇ ਕਿਹਾ ਕਿ ਜੇਕਰ ਕਿਸੇ ਪੰਜਾਬੀ ਵਿਰੁਧ ਕੇਸ ਦਰਜ ਹੋ ਗਿਆ ਤਾਂ ਇਸ ਦਾ ਜਿੰਮੇਵਾਰ ਕੌਣ ਹੋਵੇਗਾ ਤੇ ਫਿਰ ਕੇਸ ਕੌਣ ਭੁਗਤੇਗਾ। ਬਿੱਟੂ ਨੇ ਕਿਹਾ ਕਿ ਸਾਰੇ ਪੰਜਾਬੀ ਚਾਹੇ ਉਹ ਕਿਸੇ ਵੀ ਧਰਮ ਦੇ ਹੋਣ 5 ਵਜੇ ਤੋਂ ਬਾਅਦ ਦਿੱਲੀ ਛੱਡ ਜਾਣ।

ਇਹ ਵੀ ਪੜ੍ਹੋ – ਪੁਲਿਸ ਨੇ ਅੰਤਰਾਜੀ ਹਥਿਆਰ ਤਸਕਰੀ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕੀਤਾ ਗ੍ਰਿਫਤਾਰ