India

ਅਮਿਤ ਸ਼ਾਹ ਨੇ ਮਹਾਂਕੁੰਭ ​​’ਚ ਵਾਪਰੇ ਦੁਖਦਾਈ ਹਾਦਸੇ ‘ਤੇ ਦੁਖ ਜਤਾਇਆ

CAA will never be taken back, but citizens will be made aware: Amit Shah

ਬਿਉਰੋ ਰਿਪੋਰਟ – ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਹਾਂਕੁੰਭ ​​’ਚ ਵਾਪਰੇ ਦੁਖਦਾਈ ਹਾਦਸੇ ‘ਤੇ ਦੁਖ ਜਤਾਇਆ ਹੈ। ਅਮਿਤ ਸ਼ਾਹ ਨੇ ਕਿਹਾ ਕਿ ਉਹ ਉਨ੍ਹਾਂ ਲੋਕਾਂ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕਰਦੇ ਹਨ ਜਿਨ੍ਹਾਂ ਨੇ ਇਸ ਹਾਦਸੇ ਵਿੱਚ ਆਪਣੇ ਪਿਆਰਿਆਂ ਨੂੰ ਗੁਆ ਦਿੱਤਾ ਹੈ। ਪ੍ਰਮਾਤਮਾ ਉਨ੍ਹਾਂ ਨੂੰ ਇਸ ਦੁੱਖ ਨੂੰ ਸਹਿਣ ਦੀ ਤਾਕਤ ਦੇਵੇ। ਪ੍ਰਸ਼ਾਸਨ ਹਸਪਤਾਲਾਂ ਵਿੱਚ ਜ਼ਖਮੀਆਂ ਦਾ ਇਲਾਜ ਕਰਵਾ ਰਿਹਾ ਹੈ ਤੇ ਮੈਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਸਥਾਨਕ ਪ੍ਰਸ਼ਾਸਨ ਨਾਲ ਲਗਾਤਾਰ ਸੰਪਰਕ ਵਿੱਚ ਹਾਂ। ਮੰਗਲਵਾਰ-ਬੁੱਧਵਾਰ ਰਾਤ ਨੂੰ ਲਗਭਗ 1.30 ਵਜੇ ਪ੍ਰਯਾਗਰਾਜ ਦੇ ਸੰਗਮ ਕੰਢੇ ਭਗਦੜ ਮਚ ਗਈ ਸੀ, ਜਿਸ ਚ 14 ਤੋਂ ਵੱਧ ਲੋਕਾਂ ਦੇ ਖਤਮ ਹੋ ਜਾਣ ਦੀ ਖਬਰ ਹੈ ਤੇ ਇਸ ਘਟਨਾ ਦੇ ਵਿਚ 50 ਤੋਂ ਵੱਧ ਲੋਕ ਜ਼ਖਮੀ ਹੋ ਗਏ। ਹਾਲਾਂਕਿ ਪ੍ਰਸ਼ਾਸਨ ਨੇ ਮੌਤਾਂ ਜਾਂ ਜ਼ਖਮੀਆਂ ਦੀ ਗਿਣਤੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਤੇ ਇਹ ਵੀ ਖਦਸ਼ਾ ਹੈ ਕਿ ਉਹ ਗਿਣਤੀ ਵਧ ਵੀ ਸਕਦੀ ਹੈ।

ਇਹ ਵੀ ਪੜ੍ਹੋ – ਆਪਣੇ ਬਿਆਨ ਤੋਂ ਪਲਟੀ ਪੰਜਾਬ ਪੁਲਿਸ, ਮਜੀਠੀਆ ਦੇ ਡੀਜੀਪੀ ਨੂੰ ਕੀਤੇ ਸਵਾਲ