India Punjab

ਅੰਮ੍ਰਿਤਸਰ ਤੋਂ ਮੁੰਬਈ ਵਿਚਾਲੇ ਚੱਲੇਗੀਆਂ ਸਪੈਸ਼ਲ ਟਰੇਨਾਂ

ਬਿਉਰੋ ਰਿਪੋਰਟ -ਭਾਰਤੀ ਰੇਲਵੇ ਨੇ ਤਿਉਹਾਰਾਂ ਤੇ ਸਰਦੀਆਂ ਦੇ ਮੌਸਮ ਦੇ ਮੱਦੇਨਜ਼ਰ ਮੁੰਬਈ ਸੈਂਟਰਲ ਅਤੇ ਅੰਮ੍ਰਿਤਸਰ ਵਿਚਕਾਰ ਵਿਸ਼ੇਸ਼ ਰੇਲਗੱਡੀ ਚਲਾਉਣ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਇਹ ਸਪੈਸ਼ਲ ਰੇਲ ਦਾ ਨੰਬਰ 04661/62 ਨਾਲ ਚੱਲੇਗੀ ਅਤੇ ਦੋਵੇਂ ਪਾਸਿਆਂ ਤੋਂ ਦੋ ਗੇੜਾਂ ਵਿੱਚ ਚੱਲੇਗੀ। ਇਸ ਨਾਲ ਟਰੇਨਾਂ ‘ਚ ਵਧਦੀ ਭੀੜ ਨੂੰ ਕੰਟਰੋਲ ਕਰਨ ‘ਚ ਮਦਦ ਮਿਲੇਗੀ। ਇਹ ਸਪੈਸ਼ਲ ਟਰੇਨ ਲੰਬੀ ਦੂਰੀ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਵੱਡੀ ਰਾਹਤ ਸਾਬਤ ਹੋਵੇਗੀ। ਰੇਲਵੇ ਨੇ ਇਹ ਕਦਮ ਛੁੱਟੀਆਂ ਦੇ ਸੀਜ਼ਨ ਦੌਰਾਨ ਯਾਤਰੀਆਂ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ ਚੁੱਕਿਆ ਹੈ।ਮੁੰਬਈ ਸੈਂਟਰਲ ਰੇਲਵੇ ਸਟੇਸ਼ਨ ਵਾਲੀ ਰੇਲ੍ਹ ਮੁੰਬਈ ਸੈਂਟਰਲ ਸਟੇਸ਼ਨ ਤੋਂ 25 ਦਸੰਬਰ 2024 ਅਤੇ 29 ਦਸੰਬਰ 2024 ਨੂੰ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 10:15 ਵਜੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਪਹੁੰਚੇਗੀ।

ਇਹ ਵੀ ਪੜ੍ਹੋ –  ਸਰਦ ਰੁੱਤ ਦੀ ਪਹਿਲੀ ਬਰਸਾਤ ਨਾਲ ਠੰਢ ਵਧੀ ਤੇ ਬਦਲਿਆ ਮੌਸਮ