ਚੰਡੀਗੜ੍ਹ : ਗਾਇਕ ਏਪੀ ਢਿੱਲੋਂ ( AP Dhillon ) ਅਤੇ ਪੰਜਾਬੀ ਗਾਇਕ ਦਲਜੀਤ ਦੁਸਾਂਝ ( Diljit Dosanjh ) ਵਿਚਾਲੇ ਨਵਾਂ ਰੇੜਕਾ ਸ਼ੁਰੂ ਹੋ ਗਿਆ ਹੈ। ਏਪੀ ਢਿੱਲੋਂ ਦਲਜੀਤ ਦੁਸਾਂਝ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ। ਢਿੱਲੋਂ ਨੇ ਕਿਹਾ ਕਿ ਚੰਡੀਗੜ ਵਿਖੇ ਆਪਣੇ ਸਮਾਰੋਹ ਦੌਰਾਨ ਦਾਅਵਾ ਕੀਤਾ ਕਿ ਦਿਲਜੀਤ ਨੇ ਜਨਤਕ ਤੌਰ ‘ਤੇ ਉਸ ਦਾ ਸਮਰਥਨ ਕੀਤਾ ਹੈ ਪਰ ਅਸਲ ਵਿੱਚ, ਉਸ ਨੇ ਮੈਨੂੰ ਬਲੌਕ ਕੀਤਾ ਹੋਇਆ ਹੈ।
ਦਿਲਜੀਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਢਿੱਲੋਂ ਦੇ ਅਕਾਊਂਟ ਦੇ ਸਕਰੀਨ ਸ਼ਾਟ ਨਾਲ ਜਵਾਬ ਦਿੱਤਾ ਅਤੇ ਸਪੱਸ਼ਟ ਕੀਤਾ ਕਿ ਉਸ ਨੇ ਉਸ ਨੂੰ ਬਲੌਕ ਨਹੀਂ ਕੀਤ। ਢਿੱਲੋਂ ਨੇ ਹੁਣ ਸਾਹਮਣੇ ਆਈ ਸਥਿਤੀ ਬਾਰੇ ਇੱਕ ਗੁਪਤ ਨੋਟ ਸਾਂਝਾ ਕੀਤਾ ਹੈ।
ਆਪਣੀਆਂ ਇੰਸਟਾਗ੍ਰਾਮ ਸਟੋਰੀਜ਼ ਨੂੰ ਲੈ ਕੇ, ਢਿੱਲੋਂ ਨੇ ਮੰਨਿਆ ਕਿ ਉਸ ਦਾ ਝਗੜਾ ਜਨਤਕ ਮੰਚ ‘ਤੇ ਲਿਆਉਣ ਦਾ ਕੋਈ ਇਰਾਦਾ ਨਹੀਂ ਸੀ। ਉਹ ਜਾਣਦਾ ਸੀ ਕਿ ਉਸ ਨੂੰ ਇਸ ਦੇ ਲਈ ਨਫ਼ਰਤ ਮਿਲੇਗੀ ਪਰ ਉਸ ਨੇ ਸਟੇਜ ‘ਤੇ ਅੱਗੇ ਵਧਣ ਦਾ ਫੈਸਲਾ ਕੀਤਾ।
ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ ‘ਤੇ ਸ਼ੇਅਰ ਕੀਤਾ, “ਇਹ ਜਾਣਦੇ ਹੋਏ ਕਿ ਹਰ ਕੋਈ ਮੈਨੂੰ ਨਫ਼ਰਤ ਕਰੇਗਾ, ਮੇਰਾ ਝਗੜਾ ਜਨਤਕ ਮੰਚ ‘ਤੇ ਲਿਆਉਣ ਦਾ ਕੋਈ ਇਰਾਦਾ ਨਹੀਂ ਸੀ ਪਰ ਘੱਟੋ ਘੱਟ ਸਾਨੂੰ ਪਤਾ ਹੈ ਕਿ ਅਸਲ ਕੀ ਹੈ ਅਤੇ ਕੀ ਨਹੀਂ। ਇਸ ਨਾਲ ਉਸ ਨੇ ਦਿਲਜੀਤ ਦੀ ਅਕਾਊਂਟ ਦੀ ਸਕਰੀਨ ਰਿਕਾਇੰਗ ਵੀ ਸਾਂਝੀ ਕੀਤੀ।