Punjab

25 ਨਵੰਬਰ ਨੂੰ ਹੋ ਸਕਦੀ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ CM ਕੈਪਟਨ ਨਾਲ ਮੀਟਿੰਗ

‘ਦ ਖ਼ਾਲਸ ਬਿਊਰੋ :- ਕਿਸਾਨ ਮਜਦੂਰ ਸਘੰਰਸ਼ ਕਮੇਟੀ, ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਅਤੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਅੱਜ ਹੋਣ ਵਾਲੀ ਮੀਟਿੰਗ ਆਈ.ਜੀ ਬਾਰਡਰ ਜ਼ੋਨ ਮੁਤਾਬਕ 25 ਨਵੰਬਰ ਨੂੰ ਹੋਵੇਗੀ, ਜਿਸ ਬਾਰੇ ਅੱਜ ਚਿੱਠੀ ਮਿਲੇਗੀ। ਕਿਸਾਨ ਲੀਡਰਾਂ ਨੇ ਦੱਸਿਆ ਕਿ ਕੈਪਟਨ ਦੀ ਦਿੱਲੀ ਫੇਰੀ ਕਾਰਨ ਅੱਜ ਦੀ ਮੀਟਿੰਗ ਮੁਲਤਵੀ ਹੋ ਗਈ ਹੈ। ਇਹ ਮੀਟਿੰਗ ਪੰਜਾਬ ਦੀਆਂ ਮੰਗਾਂ ਸਬੰਧੀ ਸੀ। ਕਿਸਾਨ ਲੀਡਰਾਂ ਨੇ ਕਿਹਾ ਕਿ ਅੱਜ ਜੋ ਪੰਜਾਬ ਦੇ ਲੋਕਾਂ ਨੂੰ ਸਮੱਸਿਆ ਆ ਰਹੀ ਹੈ, ਉਸ ਲਈ ਕੇਂਦਰ ਦੀ ਮੋਦੀ ਸਰਕਾਰ ਜ਼ਿੰਮੇਵਾਰ ਹੈ। ਜੰਡਿਆਲਾ ਗੁਰੂ ਰੇਲ ਰੋਕੋ ਅੰਦੋਲਨ ਅੱਜ 61ਵੇਂ ਦਿਨ ਚ ਦਾਖਲ ਹੋ ਗਿਆ, ਜੋ ਕਿ ਮੰਗਾਂ ਦੇ ਹੱਲ ਤੱਕ ਜਾਰੀ ਰਹੇਗਾ।

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕੱਲ੍ਹ ਸਾਰੇ ਮੁੱਖ ਮੰਤਰੀਆਂ ਨਾਲ ਮੀਟਿੰਗ ਕਰਕੇ ਕੋਰੋਨਾ ਦੇ ਨਾਂ ‘ਤੇ ਜੋ ਪਾਬੰਦੀਆਂ ਸੂਬਿਆਂ ਸਿਰ ਮੜੇਗੀ, ਉਸ ਨੂੰ ਸਾਡੀ ਜਥੇਬੰਦੀ ਨਹੀਂ ਮੰਨੇਗੀ ਅਤੇ ਨਾ ਹੀ ਅੰਦੋਲਨ ਦਾ ਕੋਈ ਨੁਕਸਾਨ ਹੋਣ ਦੇਵੇਗੀ। ਸਰਕਾਰਾਂ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਅੱਜ ਅੰਮ੍ਰਿਤਸਰ ਜਿਲੇ ਵਿੱਚ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ 16 ਪਿੰਡਾਂ ਦੀ ਦਿੱਲੀ ਅੰਦੋਲਨ ਦੀ ਤਿਆਰੀ ਕਰਵਾਈ ਗਈ।

ਕਿਸਾਨਾਂ ਅਤੇ ਮਜ਼ਦੂਰਾਂ ਨੇ ਆਰ-ਪਾਰ ਦੀ ਲੜਾਈ ਲਈ ਮਨ ਬਣਾ ਕੇ ਤਿਆਰੀ ਕੀਤੀ ਅਤੇ ਆਪਣਾ ਸਾਜ਼ੋ-ਸਾਮਾਨ ਵੀ ਤਿਆਰ ਕੀਤਾ; ਜਿਵੇਂ ਬਿਸਤਰੇ, ਕੱਪੜੇ, ਲੰਗਰ, ਟਰਾਲੀਆਂ ਆਦਿ। ਅੰਮ੍ਰਿਤਸਰ ਤੋਂ ਜਥੇਬੰਦੀ ਦਾ ਪਹਿਲਾਂ ਵੱਡਾ ਜਥਾ 26 ਨਵੰਬਰ ਤੋਂ ਦਿੱਲੀ ਲਈ ਰਵਾਨਾ ਕੀਤਾ ਜਾਵੇਗਾ।