Mohali : ਸੁੰਯਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਵੱਲੋਂ ਅੱਜ ਦਿੱਲੀ ਦੇ ਰਕਾਬਗੰਜ ਸਾਹਿਬ ਗੁਰਦੁਆਰੇ ਵਿਚ ਮੀਟਿੰਗ ਕੀਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨਾਂ ਦੇ ਮੋਰਚੇ ਨੂੰ ਚੱਲਦੇ ਹੋਏ ਨੂੰ 284 ਦਿਨ ਹੋ ਗਏ ਹਨ ਅਤੇ ਅੱਜ ਦੋਵੇਂ ਫਰਮਾਂ ਵੱਲੋਂ ਦਿੱਲੀ ਦੇ ਰਕਾਬਗੰਜ ਸਾਹਿਬ ਗੁਰਦੁਆਰੇ ਵਿਚ ਮੀਟਿੰਗ 3.30 ਵਜੇ ਪ੍ਰੈੱਸ ਕਾਨਫਰੰਸ ਕਰਕੇ ਅਗਲੀ ਜਾਣਕਾਰੀ ਦਿੱਤੀ ਜਾਵੇਗੀ।
ਵਿਰੋਧੀ ਧਿਰਾਂ ਦੀਆਂ ਸਰਕਾਰਾਂ ਸ਼ਾਮਲ
ਗੌਤਮ ਅਡਾਨੀ ਦੇ ਮਾਮਲੇ ’ਤੇ ਬੋਲਦਿਆਂ ਪੰਧੇਰ ਨੇ ਕਿਹਾ ਕਿ ਅਮਰੀਕਾ ਦੇ ਵਿੱਚ ਜਸਟਿਸ ਆਫ ਅਮਰੀਕਾ ਨੇ ਦੋ ਸਾਲ ਸਰਚ ਕਰਨ ਤੋਂ ਬਾਅਦ ਇਹ ਮੰਨਿਆ ਹੈ ਕਿ ਧੋਖਾਧੜੀ ਅਤੇ ਰਿਸ਼ਵਤਖੋਰੀ ਦੇ ਦੋਸ਼ ਸਹੀ ਹੈ। ਜਿਸ ਤੋਂ ਬਾਅਦ ਅਦਾਲਤ ਨੇ ਗੌਤਮ ਅਡਾਨੀ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਹਨ।
ਪੰਧੇਰ ਨੇ ਕਿਹਾ ਕਿ ਸੰਯੁਕਤ ਰਾਜ ਦੇ ਅਟਾਰਨੀ ਦਫ਼ਤਰ ਦਾ ਕਹਿਣਾ ਹੈ ਕਿ ਅਡਾਨੀ ਨੇ ਭਾਰਤ ਵਿੱਚ ਸੂਰਜੀ ਊਰਜਾ ਨਾਲ ਸਬੰਧਤ ਠੇਕੇ ਹਾਸਲ ਕਰਨ ਲਈ ਭਾਰਤੀ ਅਧਿਕਾਰੀਆਂ ਨੂੰ 250 ਮਿਲੀਅਨ ਡਾਲਰ (ਕਰੀਬ 2110 ਕਰੋੜ ਰੁਪਏ) ਦੀ ਰਿਸ਼ਵਤ ਦਿੱਤੀ ਹੈ। ਜਿਸ ਵਿੱਚ ਵਿਰੋਧੀ ਧਿਰਾਂ ਦੀਆਂ ਅਤੇ ਡਬਲ ਇੰਜਣ ਵਾਲੀਆਂ ਸਰਕਾਰਾਂ ਸ਼ਾਮਲ ਹਨ।
ਉਨ੍ਹਾਂ ਨੇ ਕਿਹਾ ਇਸ ਸਬੰਧ 12 ਸੂਬਿਆਂ ਨਾਲ ਸਮਝੋਤੇ ਹੋਏ ਹਨ ਜਿਸ ਵਿੱਚ ਮਾਨ ਸਰਕਾਰ ਵੀ ਸ਼ਾਮਲ ਹੈ। ਉਨ੍ਹਾਂ ਨੇ ਮਾਨ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕਿਸ ਹਿਸਾਬ ਦੇ ਨਾਲ ਇਹ ਸਮਝੋਤੇ ਕੀਤੇ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਪ੍ਰਧਾਨ ਮੰਤਰ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਾਉਣ।
ਰਵਨੀਤ ਬਿੱਟੂ ਨੂੰ ਜਵਾਬ
ਰਵਨੀਤ ਬਿੱਟੂ ਦੇ ਕਿਸਾਨਾਂ ਦੀਆਂ ਜਾਇਦਾਦਾਂ ਦੇ ਬਿਆਨ ਬਾਰੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਹੁਣ ਤਾਣ ਚੋਣਾਂ ਵੀ ਹੋ ਗਈਆਂ ਹਨ ਰਵਨੀਤ ਬਿੱਟੂ ਜੀ ਜਦੋਂ ਚਾਹੁਣ ਜਾਂਚ ਕਰਵਾ ਸਕਦੇ ਹਨ। ਜੇ ਤੁਸੀਂ ਚਾਹੁੰਦੇ ਹੋ, ਤਾਂ ਇਸ ਦੀ ਜਾਂਚ ਕਰਵਾਓ। ਨਾਲ ਹੀ ਪੰਜਾਬ ਵਿੱਚ ਕਿੰਨੀਆਂ ਸਪੈਸ਼ਲ ਟਰੇਨਾਂ ਆ ਰਹੀਆਂ ਹਨ, ਤਾਂ ਜੋ ਗੁਦਾਮ ਖਾਲੀ ਕਰਵਾਏ ਜਾ ਸਕਣ। ਸਰਕਾਰ ਵੱਲੋਂ ਕਣਕ ਦੀ ਫ਼ਸਲ ਦੇ ਪ੍ਰਬੰਧ ਲਈ ਵੀ ਕੋਈ ਪ੍ਰਬੰਧ ਨਹੀਂ ਹੈ। ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਸਰਕਾਰ ਚਾਹੁੰਦੀ ਹੈ ਕਿ ਕਿਸਾਨ ਆਪਣਾ ਝੋਨਾ ਅਤੇ ਕਣਕ ਅਡਾਨੀ ਅਤੇ ਅੰਬਾਨੀ ਦੇ ਸ਼ੈੱਡਾਂ ਵਿੱਚ ਰੱਖਣ ਲਈ ਮਜਬੂਰ ਹੋਣਗੇ। 26 ਨੂੰ ਖਨੌਰੀ ਬਾਰਡਰ ‘ਤੇ ਵੱਡੀ ਭੀੜ ਇਕੱਠੀ ਹੋਵੇਗੀ। 6 ਨੂੰ ਦਿੱਲੀ ਵੀ ਜਾਣਗੇ।