India Manoranjan Punjab

ਤੁਸੀਂ ਠੇਕੇ ਬੰਦ ਕਰੋ, ਮੈਂ ਸ਼ਰਾਬ ਦੇ ਗੀਤ ਬੰਦ ਕਰਵਾਵਾਂਗਾ : ਦਿਲਜੀਤ ਦੋਸਾਂਝ

ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਲਾਈਵ ਕੰਸਰਟ ‘ਦਿਲ-ਲੁਮਿਨਾਟੀ ਟੂਰ’ ਨੂੰ ਲੈ ਕੇ ਸੁਰਖੀਆਂ ‘ਚ ਹਨ। ਇਸ ਕੰਸਰਟ ਰਾਹੀਂ ਕਈ ਰਾਜਾਂ ਵਿੱਚ ਗਾਇਕ ਪੇਸ਼ਕਾਰੀ ਕਰ ਰਹੇ ਹਨ। ਪਿਛਲੇ ਮਹੀਨੇ ਜੈਪੁਰ ਤੋਂ ਬਾਅਦ ਦਿਲਜੀਤ ਦਾ ਕੰਸਰਟ 15 ਨਵੰਬਰ ਨੂੰ ਹੈਦਰਾਬਾਦ ‘ਚ ਸੀ, ਜਿਸ ਕਾਰਨ ਤੇਲੰਗਾਨਾ ਸਰਕਾਰ ਨੇ ਉਨ੍ਹਾਂ ਨੂੰ ਨੋਟਿਸ ਭੇਜਿਆ ਸੀ।

ਨੋਟਿਸ ਵਿੱਚ ਕਿਹਾ ਗਿਆ ਸੀ ਕਿ ਗਾਇਕ ਆਪਣੇ ਸਮਾਗਮ ਦੌਰਾਨ ਕੋਈ ਵੀ ਗੀਤ ਨਹੀਂ ਗਾਉਣਗੇ ਜੋ ਸ਼ਰਾਬ ਨੂੰ ਉਤਸ਼ਾਹਿਤ ਕਰਦਾ ਹੋਵੇ। ਹੁਣ ਦਿਲਜੀਤ ਦੋਸਾਂਝ ਨੇ ਸਰਕਾਰ ਦੇ ਇਸ ਨੋਟਿਸ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ।

ਗੁਜਰਾਤ ਕੰਸਰਟ ਤੋਂ ਗਾਇਕ ਦਿਲਜੀਤ ਦੋਸਾਂਝ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਇਆ ਹੈ। ਇਸ ਵੀਡੀਓ ‘ਚ ਉਹ ਕਹਿੰਦੇ ਹਨ, ‘ਖੁਸ਼ਖਬਰੀ ਇਹ ਹੈ ਕਿ ਮੈਨੂੰ ਅੱਜ ਕੋਈ ਨੋਟਿਸ ਨਹੀਂ ਮਿਲਿਆ ਹੈ। ਇਸ ਤੋਂ ਵੱਡੀ ਖੁਸ਼ਖਬਰੀ ਇਹ ਹੈ ਕਿ ਅੱਜ ਮੈਂ ਸ਼ਰਾਬ ‘ਤੇ ਕੋਈ ਗੀਤ ਨਹੀਂ ਗਾਉਣ ਜਾ ਰਿਹਾ। ਪੁੱਛੋ ਕਿਉਂ ਨਹੀਂ? ਮੈਂ ਨਹੀਂ ਗਾਵਾਂਗਾ ਕਿਉਂਕਿ ਗੁਜਰਾਤ ਇੱਕ ਖੁਸ਼ਕ ਰਾਜ ਹੈ।

 

View this post on Instagram

 

A post shared by DILJIT DOSANJH (@diljitdosanjh)

ਦਿਲਜੀਤ ਨੇ ਕਿਹਾ, ‘ਮੈਂ ਦਰਜਨਾਂ ਤੋਂ ਵੱਧ ਭਗਤੀ ਗੀਤ ਗਾਏ ਹਨ। ਪਿਛਲੇ 10 ਦਿਨਾਂ ਵਿੱਚ, ਮੈਂ ਦੋ ਭਗਤੀ ਗੀਤ ਰਿਲੀਜ਼ ਕੀਤੇ ਹਨ, ਇੱਕ ਗੁਰੂ ਨਾਨਕ ਬਾਬਾ ਜੀ ‘ਤੇ ਅਤੇ ਦੂਜਾ ਸ਼ਿਵ ਬਾਬਾ ‘ਤੇ। ਪਰ ਉਨ੍ਹਾਂ ਗੀਤਾਂ ਬਾਰੇ ਕੋਈ ਗੱਲ ਨਹੀਂ ਕਰ ਰਿਹਾ। ਹਰ ਕੋਈ ਟੀਵੀ ‘ਤੇ ਬੈਠ ਕੇ ਪਟਿਆਲੇ ਪੈੱਗ ਦੀਆਂ ਗੱਲਾਂ ਕਰ ਰਿਹਾ ਹੈ।

ਦਲਜੀਤ ਨੇ ਕਿਹਾਕਿ ਬਾਲੀਵੁੱਡ ਵਿੱਚ ਅਜਿਹੇ ਦਰਜਨਾਂ, ਹਜ਼ਾਰਾਂ ਗੀਤ ਹਨ ਜੋ ਸ਼ਰਾਬ ‘ਤੇ ਆਧਾਰਿਤ ਹਨ। ਮੇਰੇ ਵਿੱਚੋਂ ਇੱਕ ਜਾਂ ਵੱਧ ਤੋਂ ਵੱਧ 2 ਤੋਂ 4 ਹੋਣਗੇ। ਨੋਟਿਸ ਨੂੰ ਚੁਣੌਤੀ ਦਿੰਦੇ ਹੋਏ ਦਿਲਜੀਤ ਨੇ ਅੱਗੇ ਕਿਹਾ, ‘ਮੈਂ ਸ਼ਰਾਬ ‘ਤੇ ਗੀਤ ਗਾਉਣਾ ਬੰਦ ਕਰ ਦੇਵਾਂਗਾ, ਤੁਸੀਂ ਪੂਰੇ ਦੇਸ਼ ‘ਚ ਠੇਕੇ ਬੰਦ ਕਰਵਾ ਦਿਓ।’

ਦੱਸ ਦਈਏ ਕਿ ਤੇਲੰਗਾਨਾ ਸਰਕਾਰ ਨੇ ਹਾਲ ਹੀ ‘ਚ ਦਿਲਜੀਤ ਦੋਸਾਂਝ ਦੇ ਕੁਝ ਗੀਤਾਂ ‘ਤੇ ਇਤਰਾਜ਼ ਜਤਾਇਆ ਸੀ। ਉਨ੍ਹਾਂ ਸ਼ਰਾਬ ਵਰਗੇ ਗੀਤ ਪ੍ਰੋਗਰਾਮਾਂ ਵਿਚ ਪੇਸ਼ ਕਰਨ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਸਰਕਾਰ ਦਾ ਮੰਨਣਾ ਸੀ ਕਿ ਅਜਿਹੇ ਗੀਤਾਂ ਦਾ ਸਮਾਜ ‘ਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਆਪਣੇ ਸੰਗੀਤ ਸਮਾਰੋਹ ਦੌਰਾਨ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕਾਂ ਨੂੰ ਲੱਤਾਂ ਫਸਾਉਣ ਦੀ ਆਦਤ ਹੁੰਦੀ ਹੈ। ਕੋਈ ਗੱਲ ਨਹੀਂ, ਮੈਂ ਵੀ ਦੁਸਾਂਝਾਂਵਾਲਾ ਹਾਂ। ਮੈਂ ਇੰਨੀ ਜਲਦੀ ਨਹੀਂ ਛੱਡਦਾ।