International

ਭਾਰਤ ਦੀਆਂ ਇਨ੍ਹਾਂ ਦੋ ਕੰਪਨੀਆਂ ਖਿਲਾਫ ਅਮਰੀਕਾ ‘ਚ ਮੁਕੱਦਮਾ ਦਰਜ

‘ਦ ਖ਼ਾਲਸ ਬਿਊਰੋ :- ਫਾਈਜ਼ਰ ਇੰਕ ਅਤੇ ਇਸ ਦੀਆਂ ਸਮੂਹ ਕੰਪਨੀਆਂ ਨੇ ਭਾਰਤ ਦੀਆਂ ਦੋ ਕੰਪਨੀਆਂ ਅਰਵਿੰਦੋ ਫਾਰਮਾ ਲਿਮਟਿਡ ਅਤੇ ਡਾ. ਰੈੱਡੀ ਦੀ ਲੈਬਾਰਟਰੀਜ਼ ਖ਼ਿਲਾਫ਼ ਅਮਰੀਕਾ ਦੀ ਅਦਾਲਤ ਵਿੱਚ ਮੁਕੱਦਮਾ ਦਾਇਰ ਕੀਤਾ ਹੈ। ਕੰਪਨੀ ਨੇ ਭਾਰਤ ਦੀਆਂ ਇਨ੍ਹਾਂ ਕੰਪਨੀਆਂ ‘ਤੇ ਪੇਟੈਂਟ ਦੀ ਮਿਆਦ ਖਤਮ ਹੋਣ ਤੋਂ ਪਹਿਲਾਂ ਹੀ ਉਸ ਦੀ ਅਰਬਾਂ ਡਾਲਰ ਦੀ ਇਬ੍ਰਾਂਸ (ਪਾਲਬੋਸਿਕਲਿਬ) ਦਾ ਜੈਨੇਰਿਕ ਵਰਜਨ ਪੇਸ਼ ਕਰਨ ਦੀ ਤਿਆਰੀ ਕਰਨ ਦਾ ਦੋਸ਼ ਲਾਇਆ ਹੈ।

ਫਾਈਜ਼ਰ ਨੇ ਅਮਰੀਕਾ ਦੀ ਜ਼ਿਲ੍ਹਾ ਅਦਾਲਤ ਡੈਲਾਵੇਅਰ ਵਿੱਚ ਦੋਵਾਂ ਕੰਪਨੀਆਂ ਖ਼ਿਲਾਫ਼ ਪੇਟੈਂਟ ਉਲੰਘਣਾ ਦਾ ਮਾਮਲਾ ਦਰਜ ਕਰਵਾਇਆ ਹੈ। ਇਬ੍ਰਾਂਸ ਦਵਾਈ ਛਾਤੀ ਦੇ ਕੈਂਸਰ ਦੇ ਇਲਾਜ ਲਈ ਵਰਤੀ ਜਾਂਦੀ ਹੈ।