ਬਿਉਰੋ ਰਿਪੋਰਟ – ਅਮਰੀਕਾ (America) ਵਿਚ ਅੱਜ ਰਾਸ਼ਟਰਪਤੀ ਦੀ ਚੋਣ (President Election of America) ਲਈ ਵੋਟਿੰਗ ਹੋਵੇਗੀ। ਅਮਰੀਕਾ ਵਿਚ ਹਰ 4 ਸਾਲ ਬਾਅਦ ਨਵੇਂ ਰਾਸ਼ਟਰਪਤੀ ਲਈ ਵੋਟਾਂ ਪੈਂਦੀਆਂ ਹਨ ਅਤੇ ਇਸ ਵਾਰ ਅਮਰੀਕਾ ਆਪਣਾ 47ਵਾਂ ਰਾਸ਼ਟਰਪਤੀ ਚੁਣੇਗਾ। ਇਸ ਵਾਰ ਮੁਕਾਬਲਾ ਰਿਪਬਲਿਕਨ ਪਾਰਟੀ ਦੇ ਡੋਨਾਲਡ ਟਰੰਪ ਅਤੇ ਡੈਮੋਕ੍ਰੇਟਿਕ ਪਾਰਟੀ ਦੀ ਕਮਲਾ ਹੈਰਿਸ ਵਿਚ ਹੈ।
ਕਮਲਾ ਹੈਰਿਸ ਇਸ ਸਮੇਂ ਅਮਰੀਕਾ ਦੀ ਉਪ ਰਾਸ਼ਟਰਪਤੀ ਹੈ, ਜਦੋਂ ਕਿ ਟਰੰਪ 2017 ਤੋਂ 2021 ਤੱਕ ਰਾਸ਼ਟਰਪਤੀ ਰਹੇ ਹਨ। ਦੱਸ ਦੇਈਏ ਕਿ ਇਸ ਚੋਣ ਵਿੱਚ ਹੁਣ ਤੱਕ ਲਗਭਗ 8 ਕਰੋੜ ਯਾਨੀ 40% ਵੋਟਰ ਪੋਸਟਲ ਵੋਟਿੰਗ ਰਾਹੀਂ ਵੋਟ ਪਾ ਚੁੱਕੇ ਹਨ। ਅੱਜ ਹੋਣ ਵਾਲੀ ਵੋਟਿੰਗ ਵਿੱਚ ਲਗਭਗ 60% ਵੋਟਰ ਹਿੱਸਾ ਲੈ ਸਕਦੇ ਹਨ।
ਦੁਨੀਆਂ ਦੇ ਤਮਾਮ ਦੇਸ਼ਾਂ ਦੀਆਂ ਨਜ਼ਰਾਂ ਇਸ ਸਮੇਂ ਅਮਰੀਕੇ ‘ਤੇ ਲੱਗੀਆਂ ਹੋਈਆਂ ਹਨ ਕਿਉਂਕਿ ਅਮਰੀਕਾ ਦੁਨੀਆਂ ਵਿਚ ਵੱਖਰਾ ਰਸੂਖ ਰੱਖਦਾ ਹੈ।
ਇਹ ਵੀ ਪੜ੍ਹੋ – ਆਪ ਦੇ ਵਿਧਾਇਕ ਨੂੰ ਮਿਲੀ ਜ਼ਮਾਨਤ! ਅੱਜ ਹੀ ਹੋਣਗੇ ਰਿਹਾਅ