Punjab

ਮੁੱਖ ਮੰਤਰੀ ਨੇ ਆਡੀਟੋਰੀਅਮ ਦਾ ਕੀਤਾ ਉਦਘਾਟਨ!

ਬਿਉਰੋ ਰਿਪੋਰਟ – ਮੁੱਖ ਮੰਤਰੀ ਭਗਵੰਤ ਮਾਨ (Bhagwant Maan) ਨੇ ਅੱਜ ਬਠਿੰਡਾ (Bathinda) ਪਹੁੰਚ ਕੇ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਮਾਲ ਰੋਡ ਲੜਕੀਆਂ ਅਤੇ ਬਲਵੰਤ ਗਾਰਵੀ ਦੇ ਨਾਮ ਚੇ ਨਵੇਂ ਬਣਾਏ ਆਡੀਟੋਰੀਅਮ ਦਾ ਉਦਘਾਟਨ ਕੀਤਾ ਹੈ। ਅੱਜ ਦੇ ਭਾਸ਼ਣ ਵਿਚ ਮੁੱਖ ਮੰਤਰੀ ਨੇ ਪਹਿਲਾਂ ਵਾਂਗ ਆਪਣੇ ਸਿਆਸੀ ਵਿਰੋਧੀਆਂ ਤੇ ਕੋਈ ਜ਼ਿਆਦੇ ਵਾਰ ਤਾਂ ਨਹੀਂ ਕੀਤੇ ਪਰ ਇੰਨਾ ਜ਼ਰੂਰ ਕਿਹਾ ਕਿ ਉਹ ਵੀ ਆਮ ਘਰ ਤੋਂ ਉੱਠੇ ਹਨ ਪਰ ਉਨ੍ਹਾਂ ਕਦੀ ਨਹੀਂ ਸੋਚਿਆ ਸੀ ਕਿ ਉਹ ਇੰਨੇ ਵੱਡੇ ਧਨਾਢਾਂ ਨੂੰ ਹਰਾਉਣਗੇ। ਇਸ ਤੋਂ ਇਲਾਵਾਂ ਉਨ੍ਹਾਂ ਕਿਹਾ ਕਿ ਸੀਨੀਅਰ ਸਕੈਡਰੀ ਸਕੂਲ ਮਾਲ ਰੋਡ ਲੜਕੀਆਂ ਦੋ ਸ਼ਿਫਟਾਂ ਵਿਚ ਚਲਦਾ ਸੀ ਪਰ ਪਹਿਲਾ ਇਸ ਦੀ ਹਾਲਤ ਕਾਫੀ ਖਸਤਾ ਸੀ ਪਰ ਹੁਣ ਸਾਡੀ ਸਰਕਾਰ ਨੇ 73 ਨਵੇਂ ਕਮਰਿਆਂ ਦਾ ਨਿਰਮਾਣ ਕਰਕੇ ਸਕੂਲ ਦੀ ਦੁਰਦਸ਼ਾ ਬਦਲ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਨੂੰ ਮੁੱਖ ਧਾਰਾ ਵਿਚ ਰੱਖ ਕੇ ਅਸੀਂ 72 ਹੋਰ ਅਧਿਆਪਕਾਂ ਨੂੰ ਫਿਨਲੈਂਡ ਟਰੇਨਿੰਗ ਲੈਣ ਲਈ ਭੇਜਿਆ ਹੈ, ਜੋ ਸਿਖ ਕੇ ਸਰਕਾਰੀ ਸਕੂਲ ਵਿਚ ਬੱਚਿਆਂ ਨੂੰ ਪੜਾਉਣਗੇ।

ਉਨ੍ਹਾਂ ਕਿਹਾ ਕਿ ਇਹ ਆਡੀਟੋਰੀਅਮ ਬਲਵੰਤ ਗਾਰਗੀ ਜੀ ਦੇ ਨਾਮ  ‘ਤੇ ਬਣਾਇਆ ਗਿਆ ਹੈ, ਜਿਨ੍ਹਾਂ ਕਈ ਭਾਸ਼ਾਵਾਂ ਵਿਚ ਲਿਖਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਬਠਿੰਡੇ ਵਿਚ ਸਭ ਕੁਝ ਬਣ ਰਿਹਾ ਹੈ ਥੋੜੇ ਸਮੇਂ ਵਿਚ ਹੀ ਲੋਕ ਚੰਡੀਗੜ੍ਹ ਦੀ ਬਜਾਏ ਬਠਿੰਡੇ ਛੁੱਟੀਆਂ ਕੱਟਣ ਲਈ ਆਇਆ ਕਰਨਗੇ। ਉਨ੍ਹਾਂ ਕਿਹਾ ਕਿ ਅਜਿਹੇ ਆਡੀਟੋਰੀਅਮ ਪਹਿਲਾ ਬਾਹਰਲੇ ਦੇਸ਼ਾਂ ਵਿਚ ਹੁੰਦੇ ਸਨ ਪਰ ਹੁਣ ਪੰਜਾਬ ਵਿਚ ਸਾਡੀ ਸਰਕਾਰ ਨੇ ਅਜਿਹੇ ਆਡੀਟੋਰੀਅਮ ਬਣਾ ਦਿੱਤੇ ਹਨ ਜਿਸ ਤਰ੍ਹਾਂ ਦੇ ਚੰਡੀਗੜ੍ਹ ਵਿਚ ਵੀ ਨਹੀਂ ਹਨ। ਇਸ ਸਬੰਧੀ ਉਨ੍ਹਾਂ ਡੀਸੀ ਨੂੰ ਕਿਹਾ ਕਿ ਇਸ ਆਡੀਟੋਰੀਅਮ ਦਾ ਫਿਕਸ ਕਰਾਇਆ ਰੱਖ ਲਿਆ ਜਾਵੇ ਤਾਂ ਜੋ ਇੱਥੇ ਕੋਈ ਪਰਫੌਮ ਕਰਨ ਲਈ ਆਵੇ ਤਾਂ ਉਹ ਕਿਰਾਇਆ ਭਰਕੇ ਸੈਮੀਨਾਰ ਕਰ ਸਕੇ। ਪਰ ਥੀਏਟਰ ਵਾਲਿਆਂ ਕੋਲੋ ਕੋਈ ਪੈਸੇ ਨਹੀਂ ਲੈਣਾ ਕਿਉਂਕਿ ਉਨ੍ਹਾਂ ਕੋਲ ਪੈਸੇ ਨਹੀਂ ਹੁੰਦੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ 2 ਲੱਖ ਤੋਂ ਵੱਧ ਬੱਚੇ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਸਰਕਾਰੀ ਸਕੂਲਾਂ ਵਿਚ ਦਾਖਲ ਹੋਏ ਹਨ। 

ਇਹ ਵੀ ਪੜ੍ਹੋ –  ਪ੍ਰਿਅੰਕਾ ਗਾਂਧੀ ਦੇ ਮੁਕਾਬਲੇ ਸਿੱਖ ਬੀਬੀ ਉਤਰੀ ਮੈਦਾਨ ‘ਚ