Punjab

ਵੱਡੇ ਬਦਮਾਸ਼ਾਂ ਦੇ ਗੁਰਗੇ ਕਾਬੂ! ਬਣਾ ਰਹੇ ਸੀ ਵੱਡੀ ਯੋਜਨਾ

ਬਿਉਰੋ ਰਿਪੋਰਟ – ਮੋਗਾ ਪੁਲਿਸ (Moga Police) ਨੇ ਵੱਡੀ ਸਫਲਤਾ ਹਾਸਲ ਕਰਦਿਆਂ ਬੰਬੀਹਾ ਅਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਹੈ। ਮੋਗਾ ਪੁਲਿਸ ਨੇ ਬੰਬੀਹਾ ਗੈਂਗ ਨਾਲ ਜੁੜੇ ਵਿਦੇਸ਼ੀ ਮੂਲ ਦੇ ਲੱਕੀ ਪਟਿਆਲ ਦੇ ਇੱਕ ਸਾਥੀ ਨੂੰ 3 ਗੈਰ-ਕਾਨੂੰਨੀ ਹਥਿਆਰਾਂ ਅਤੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਮਨਪ੍ਰੀਤ ਸਿੰਘ ਉਰਫ ਮਨੀ ਭਿੰਡਰ ਦੇ 3 ਸਾਥੀਆਂ ਨੂੰ 3 ਗੈਰ-ਕਾਨੂੰਨੀ ਹਥਿਆਰਾਂ ਦੇ ਨਾਲ ਗ੍ਰਿਫਤਾਰ ਕੀਤਾ ਹੈ।

ਮੋਗਾ ਪੁਲਿਸ ਨੇ ਦੱਸਿਆ ਕਿ ਦੋਵੇਂ ਗਿਰੋਹਾਂ ਦੇ 4 ਸਾਥੀਆਂ ਵੱਲੋਂ 6 ਨਜਾਇਜ਼ ਹਥਿਆਰਾਂ ਨਾਲ ਮੋਗੇ ਵਿੱਚ ਇਕ ਵਪਾਰੀ ਤੋਂ ਫਿਰੌਤੀ ਮੰਗਣ ਦੀ ਯੋਜਨਾ ਬਣਾਈ ਜਾ ਰਹੀ ਸੀ। ਪੁਲਿਸ ਨੇ ਕਾਰਵਾਈ ਕਰਦਿਆਂ 2 ਐਫਆਈਆਰ ਦਰਜ ਕੀਤੀਆਂ ਹਨ ਅਤੇ ਗ੍ਰਿਫਤਾਰ ਕੀਤਾ ਗਏ ਮੁਲਜ਼ਮਾਂ ਬਾਰੇ ਛਾਣਬੀਣ ਕੀਤੀ ਜਾ ਰਹੀ ਹੈ। ਇਸ ਸਬੰਧੀ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਪੰਜਾਬ ਵਿਚ ਸਾਂਤੀ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ।

ਇਹ ਵੀ ਪੜ੍ਹੋ –  ਸਰਕਾਰ ਬਾਜ਼ ਆ ਜਾਵੇ ਨਹੀਂ ਤਾਂ ਮਹਿੰਗੇ ਪਹਿਣਗੇ ਕੰਮ! ਕਿਸਾਨ ਲੀਡਰ ਨੇ ਕੇਂਦਰ ਸਮੇਤ ਪੰਜਾਬ ਸਰਕਾਰ ਨੂੰ ਦਿੱਤੀ ਸਖਤ ਚੇਤਾਵਨੀ