International Manoranjan Punjab

ਦਿਲਜੀਤ ਦੇ London ਸ਼ੋਅ ’ਚ ਪਹੁੰਚੀ ਪਾਕਿਸਤਾਨ ਦੀ ਸੁਪਸਟਾਰ ਅਦਾਕਾਰਾ! ਗਾਇਕ ਦੀ ਇਹ ਗੱਲ ਸੁਣਕੇ ਹੋਈ ਮੁਰੀਦ

ਬਿਉਰੋ ਰਿਪੋਰਟ – ਪੰਜਾਬੀ ਗਾਇਕ ਦਿਲਜੀਤ ਦੁਸਾਂਝ (PUNJAB SINGER DILJIT DOSANJ) ਦੇ ਇਸ ਵੇਲੇ ਪੂਰੀ ਦੁਨੀਆ ਵਿੱਚ ਸ਼ੋਅ ਚੱਲ ਰਹੇ ਹਨ। ਹਰ ਸ਼ੋਅ ਵਿੱਚ ਦਿਲਜੀਤ ਅਜਿਹੀ ਛਾਪ ਛੱਡ ਰਹੇ ਜਿਸ ਦੀ ਤਸਵੀਰਾਂ ਨਾਲ ਉਨ੍ਹਾਂ ਦੀ ਮਕਬੂਲੀਅਤ ਹੋਰ ਬੁਲੰਦੀਆਂ ਤੱਕ ਪਹੁੰਚ ਰਹੀ ਹੈ। ਬੀਤੇ ਦਿਨ ਉਨ੍ਹਾਂ ਦੇ ਲੰਡਨ ਸ਼ੋਅ ਵਿੱਚ ਪਾਕਿਸਤਾਨ ਦੀ ਸਭ ਤੋਂ ਮਸ਼ਹੂਰ ਅਦਾਕਾਰ ਹਾਨੀਆ ਆਮਿਰ (PAKISTANI ACTRESS HANIA AMIR) ਪਹੁੰਚੀ।

ਜਿਵੇਂ ਹੀ ਦਿਲਜੀਤ ਨੂੰ ਹਾਨੀਆ ਆਮਿਰ ਦੇ ਪਹੁੰਚਣ ਦੀ ਖ਼ਬਰ ਮਿਲੀ ਉਨ੍ਹਾਂ ਨੇ ਅਦਾਕਾਰਾ ਨੂੰ ਸਟੇਜ ’ਤੇ ਬੁਲਾਇਆ। ਉਨ੍ਹਾਂ ਕਿਹਾ ਸੁਪਸਟਾਰ ਅਦਾਕਾਰ ਆਈ ਹੋਵੇ ਅਤੇ ਸਟੇਜ ਦੇ ਹੇਠਾਂ ਨੱਚੀ ਜਾਵੇ ਇਹ ਕਿਵੇਂ ਹੋ ਸਕਦਾ ਹੈ ਹਾਲਾਂਕਿ ਅਦਾਕਾਰਾ ਹਾਨੀਆ ਨੇ ਪਹਿਲਾਂ ਥੋੜ੍ਹਾ ਇਨਕਾਰ ਕੀਤਾ ਫਿਰ ਉਹ ਵੀ ਸਟੇਜ ’ਤੇ ਪਹੁੰਚ ਗਈ। ਇਸ ਤੋਂ ਬਾਅਦ ਦਿਲਜੀਤ ਨੇ ਹਾਨੀਆ ਲਈ ਆਪਣਾ ਸੁਪਰਹਿੱਟ ਗੀਤ ਲਵਰ ਗਾਇਆ। ਹਾਨੀਆ ਵੀ ਗੀਤ ’ਤੇ ਸਟੇਜ ’ਤੇ ਡਾਂਸ ਕਰਦੀ ਨਜ਼ਰ ਆਈ।

ਹਾਨੀਆ ਨੇ ਦਿਲਜੀਤ ਦੁਸਾਂਝ ਵੱਲੋਂ ਦਿੱਤੇ ਗਏ ਇਸ ਮਾਣ ਲਈ ਸ਼ੁਕਰੀਆ ਅਦਾ ਕੀਤਾ। ਦਿਲਜੀਤ ਦਾ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਹਰ ਕੋਈ ਉਸਦੇ ਇਸ ਕਾਰਨਾਮੇ ਦੀ ਸ਼ਲਾਘਾ ਕਰ ਰਿਹਾ ਹੈ।

 

View this post on Instagram

 

A post shared by Maida Azmat (@maidaazmat)

ਇਸੇ ਹਫ਼ਤੇ ਲੰਡਨ ਵਿੱਚ ਹੋਏ ਸ਼ੋਅ ਦੌਰਾਨ ਵੀ ਦਿਲਜੀਤ ਨੇ ਇੱਕ ਪਾਕਿਸਤਾਨੀ ਫੈਨ ਨੂੰ ਸਟੇਜ ’ਤੇ ਬੁਲਾਇਆ ਸੀ ਅਤੇ ਉਸ ਨੂੰ ਬੂਟ ਗਿਫ਼ਟ ਕੀਤੇ ਸਨ। ਇਸ ਦੌਰਾਨ ਦਿਲਜੀਤ ਨੇ ਕਿਹਾ ਸੀ ਸਰਹੱਦਾਂ ਸਿਆਸਤਦਾਨਾਂ ਦੇ ਵੱਲੋਂ ਬਣਾਇਆਂ ਹੋਈਆਂ ਹਨ। ਦੋਵੇਂ ਪੰਜਾਬ ਦੇ ਲੋਕ ਇੱਕ ਦੂਜੇ ਨੂੰ ਦਿਲੋਂ ਪਿਆਰ ਕਰਦੇ ਹਨ।

ਕੌਮਾਂਤਰੀ ਟੂਰ ਤੋਂ ਬਾਅਦ ਇਸੇ ਮਹੀਨੇ ਦੇ ਅਖ਼ੀਰ ਵਿੱਚ ਦਿੱਲੀ ਤੋਂ ਦਿਲਜੀਤ ਆਪਣੇ ਭਾਰਤ ਟੂਰ ਦੀ ਸ਼ੁਰੂਆਤ ਕਰਨਗੇ। ਦੇਸ਼ ਦੇ 10 ਸ਼ਹਿਰਾਂ ਵਿੱਚ ਦਿਲਜੀਤ ਦੇ ਸ਼ੋਅ ਦਸੰਬਰ ਤੱਕ ਹੋਣਗੇ। ਉਸਦੇ ਸ਼ੋਅ ਦੇ ਕ੍ਰੇਜ਼ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਬੁਕਿੰਗ ਦੇ ਪਹਿਲਾਂ 15 ਮਿੰਟ ਵਿੱਚ ਹੀ 1 ਲੱਖ ਟਿਕਟਾਂ ਵਿੱਕ ਗਈਆਂ ਸਨ। ਹੁਣ ਬਲੈਕ ਵਿੱਚ ਟਿਕਟਾਂ 50 ਲੱਖ ਤੱਕ ਰਹੀਆਂ ਹਨ। ਭਾਰਤ ਵਿੱਚ ਦਿਲਜੀਤ ਦੇ 10 ਸ਼ੋਅ ਦੀ ਟਿਕਟਾਂ ਤੋਂ 250 ਕਰੋੜ ਤੋਂ ਵੱਧ ਦੀ ਕਮਾਈ ਹੋ ਚੁੱਕੀ ਹੈ।