Punjab

ਪੰਜਾਬ ਚੋਣ ਕਮਿਸ਼ਨ ਨੂੰ ਮਿਲਿਆ ‘ਆਪ’ ਦਾ ਵਫ਼ਦ, ਬੋਲੀ ਲਾ ਕੇ ਸਰਪੰਚੀ ਦੇਣ ਦੇ ਮਾਮਲਿਆਂ ’ਤੇ ਕੀਤੀ ਸ਼ਿਕਾਇਤ

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਇੱਕ ਵਫ਼ਦ ਨੇ ਅੱਜ ਰਾਜ ਚੋਣ ਕਮਿਸ਼ਨ ਨਾਲ ਮੁਲਾਕਾਤ ਕੀਤੀ। ਪੰਚਾਇਤੀ ਚੋਣਾਂ ਦੌਰਾਨ ਹੋ ਰਹੀ ਧਾਂਦਲੀ ਨੂੰ ਲੈ ਕੇ ਇਹ ਮੁਲਾਕਾਤ ਕੀਤੀ ਗਈ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਿਛਲੇ ਦਿਨੀਂ ਰਾਜ ਚੋਣ ਕਮਿਸ਼ਨ ਵੱਲੋਂ ਚੋਣ ਜ਼ਾਬਤਾ ਲਗਾਇਆ ਗਿਆ ਸੀ ਪਰ ਕੁਝ ਦਿਨਾਂ ਤੋਂ ਰਿਪੋਰਟਾਂ ਆਈਆਂ ਹਨ ਕਿ ਕੁਝ ਪਿੰਡਾ ਦੇ ਲੋਕ ਪੰਚਾਇਤੀ ਚੋਣਾਂ ਵਿੱਚ ਸਰਪੰਚ ਅਤੇ ਪੰਚਾਂ ਨੂੰ ਬੋਲੀਆਂ ਲਗਾ ਕੇ ਚੁਣਿਆ ਜਾ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਇਲੈਕਸ਼ਨ ਕਮਿਸ਼ਨ ਤੋਂ ਮੰਗ ਕੀਤੀ ਗਈ ਹੈ ਕਿ ਅਜਿਹੀ ਮਾਮਲਿਆਂ ‘ਤੇ ਤਰੁੰਤ ਐਕਸ਼ਨ ਲਿਆ ਜਾਵੇ ਅਤੇ ਦੋਸ਼ੀਆਂ ਖ਼ਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਲੋਕਤੰਤਰ ਦੇ ਅੰਦਰ ਅਜਿਹੀਆਂ ਘਟਨਾਵਾਂ ਲਈ ਕੋਈ ਥਾਂ ਨਹੀਂ ਹੈ।

ਚੀਮਾ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਚੋਣਾਂ ਹਾਈ ਜੈਕ ਕਰਨ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ ਤੇ ਜਿੰਨੇ ਵੀ ਅਫਸਰ ਸਾਹਿਬਾਨ ਨੇ ਉਹ ਇਸ ਗੱਲ ਨੂੰ ਇਨਸ਼ੋਰ ਕਰਨਗੇ ਪੰਜਾਬ ਦੇ ਅੰਦਰ ਫੇਰ ਐਂਡ ਫਾਈਨ ਇਲੈਕਸ਼ਨ ਹੋਣ ਤੇ ਜਿੰਨੇ ਵੀ ਵਿਅਕਤੀ ਚੋਣ ਲੜਨ ਦੇ ਯੋਗ ਨੇ ਉਹਨਾਂ ਨੂੰ ਤੁਰੰਤ ਐਨਓਸੀ ਜਾਰੀ ਹੋਣੀ ਚਾਹੀਦੀ ਤੇ ਫਾਰਮ ਮਿਲਣੇ ਚਾਹੀਦੇ ਹਨ।

ਚੀਮਾ ਨੇ ਕਿਹਾ ਕਿ ਕੁਝ ਗੱਲਾਂ ਸਾਹਮਣੇ ਆਈਆਂ ਸੀ ਕਿ ਜਦੋਂ ਸ਼ਾਮ ਨੂੰ ਕਾਊਂਟਿੰਗ ਹੁੰਦੀ ਹੈ ਕਈ ਪਿੰਡ ਵੱਡੇ ਨੇ ਜਿਨ੍ਹਾਂ ਦੀ ਵੋਟਰ ਲਿਸਟ ਲਗਭਗ 10 ਹਜ਼ਾਰ ਤੱਕ ਚਲੀ ਜਾਂਦੀ, 12000 ਤੱਕ ਚਲੀ ਜਾਂਦੀ ਹੈ। ਉੱਥੇ ਵੋਟਾਂ ਦੀ ਗਿਣਤੀ ਕਰਦਿਆਂ ਰਾਤ ਨੂੰ ਹਨੇਰਾ ਪੈ ਜਾਂਦ। ਉਥੇ ਕੋਈ ਗਲਤ ਅਨਸਰ ਮਿਸਯੂਜ ਨਾ ਕਰਦੇ ਇਸ ਲਈ ਉੱਥੇ ਅਸੀਂ ਸਕਿਉਰਟੀ ਹੋਰ ਵਧਾਉਣ ਦੀ ਗੱਲ ਕਰਕੇ ਆਏ ਤੇ ਉੱਥੇ ਸਕਿਉਰਟੀ ਵਧਾਈ ਜਾਵੇ ਬੂਥ ਨੇ ਉਹਨਾਂ ਨੂੰ ਮੋਨੀਟਰ ਕਰਨ ਦੇ ਲਈ ਸਕਿਉਰਟੀ ਵਧਾਈ ਜਾਵੇ।

ਉਨ੍ਹਾਂ ਨੇ ਕਿਹਾ ਕਿ ਇਲੈਕਸ਼ਨ ਕਮਿਸ਼ਨ ਨੂੰ ਮੰਗ ਕੀਤੀ ਗਈ ਹੈ ਕਿ ਪੰਜਾਬ ਦੇ ਵੋਟਰਾਂ ਨੂੰ ਅਵੇਅਰ ਕਰਨ ਦੇ ਲਈ ਇੱਕ ਅਵੇਅਰਨੈਸ ਡਰਾਈਵ ਚਲਾਈ ਜਾਵੇ ਕਿਉਕਿ ਲੋਕ ਕਈ ਵਾਰ ਵੋਟਰਾਂ ਨੂੰ ਲੁਭਾਉਣ ਦੇ ਲਈ ਲਾਲਚ ਦੇ ਦਿੰਦੇ ਹਨ।  ਉਨ੍ਹਾਂ ਨੇ ਕਿਹਾ ਕਿ ਇਲੈਕਸ਼ਨ ਕਮਿਸ਼ਨ ਨੇ ਭਰੋਸਾ ਦਵਾਇਆ ਕਿ ਅਜਿਹੀਆਂ ਘਟਨਾਵਾਂ ‘ਤੇ ਤਰੁੰਤ ਕਾਰਵਾਈ ਕੀਤੀ ਜਾਵੇਗੀ।