India

ਮੰਦਰ ਨੂੰ ਪਵਿੱਤਰ ਕਰਨ ਲਈ 4 ਘੰਟੇ ਕੀਤਾ ਯੱਗ!

ਬਿਉਰੋ ਰਿਪੋਰਟ – ਕੁਝ ਦਿਨ ਪਹਿਲਾਂ ਆਂਧਰਾ ਪ੍ਰਦੇਸ਼ (Andhra Pradesh) ਦੇ ਸ਼੍ਰੀ ਵੈਂਕਟੇਸ਼ਵਰ ਸਵਾਮੀ ਮੰਦਿਰ (ਤਿਰੂਪਤੀ ਮੰਦਿਰ) (Venkateswara Swamy Temple) ਦੇ ਪ੍ਰਸ਼ਾਦ ਦੇ ਵਿਚ ਜਾਨਵਰਾਂ ਦੀ ਚਰਬੀ ਮਿਲਾਉਣ ਦੀ ਖਬਰ ਸਾਹਮਣੇ ਆਈ ਸੀ, ਜਿਸ ਤੋਂ ਬਾਅਦ ਇਹ ਮੁੱਦਾ ਪੂਰੇ ਦੇਸ਼ ਵਿਚ ਛਾਇਆ ਹੋਇਆ ਹੈ। ਇਸ ਤੋਂ ਬਾਅਦ ਹੁਣ ਮੰਦਰ ਨੂੰ ਸ਼ੁੱਧ ਕਰਨ ਲਈ ਮਹਾਂਪੰਥੀ ਯੱਗ ਕੀਤਾ ਗਿਆ ਹੈ। ਦੱਸ ਦੇਈਏ ਕਿ ਤਿਰੁਮਾਲਾ ਤਿਰੂਪਤੀ ਦੇਵਸਥਾਨਮ (TTD) ਬੋਰਡ ਵੱਲੋਂ ਅਧਿਕਾਰੀਆਂ ਸਮੇਤ 20 ਪੁਜਾਰੀਆਂ ਨੇ ਅੱਜ ਸਵੇਰੇ 4 ਘੰਟੇ ਤੱਕ ਮੰਦਰ ਨੂੰ ਸ਼ੁੱਧ ਕਰਨ ਲਈ ਯੱਗ ਕੀਤਾ ਹੈ।  ਇਸ ਦੇ ਨਾਲ ਹੀ ਲੱਡੂ ਅਤੇ ਅੰਨਪ੍ਰਸਾਦਮ ਰਸੋਈ ਦਾ ਪੰਚਗਵਯ ਸ਼ੁੱਧੀਕਰਨ ਕੀਤਾ ਗਿਆ।

ਸੂਬਾ ਸਰਕਾਰ ਨੇ ਤਿਰੂਪਤੀ ਮੰਦਰ ਦੇ ਲੱਡੂਆਂ ਦੀ ਜਾਂਚ ਲਈ ਐਸਆਈਟੀ ਦਾ ਗਠਨ ਕੀਤਾ ਹੈ। ਸੀਐਮ ਚੰਦਰਬਾਬੂ ਨਾਇਡੂ ਨੇ ਕਿਹਾ ਕਿ ਐਸਆਈਟੀ ਦੀ ਰਿਪੋਰਟ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ –  ਕਿਸਾਨ ਕੱਲ੍ਹ ਇਤਿਹਾਸਕ ਸ਼ਹਿਰ ‘ਚ ਲਗਾਉਣਗੇ ਧਰਨਾ! ਸਰਕਾਰ ਨੂੰ ਦਿੱਤੀ ਚੇਤਾਵਨੀ