India

ਆਈਫੋਨ 16 ਸੀਰੀਜ਼ ਦੀ ਵਿਕਰੀ ਸ਼ੁਰੂ!

ਬਿਊਰੋ ਰਿਪੋਰਟ – ਐਪਲ (Apple) ਨੇ ਕੁਝ ਦਿਨ ਪਹਿਲਾਂ ਆਈਫੋਨ 16 ਸੀਰੀਜ਼ (Iphone 16) ਲਾਂਚ ਕੀਤਾ ਸੀ, ਜਿਸ ਦੀ ਅੱਜ ਤੋਂ ਭਾਰਤ ਵਿਚ ਵਿਕਰੀ ਸ਼ੁਰੂ ਹੋ ਗਈ ਹੈ। ਜਿਸ ਤੋਂ ਬਾਅਦ ਐਪਲ ਦੇ ਦਿਵਾਨੇ ਲੋਕ ਇਸ ਨਵੇਂ ਫੋਨ ਨੂੰ ਲੈ ਕਾਫੀ ਉਤਸੁਕ ਨਜ਼ਰ ਆ ਰਹੇ ਹਨ। ਮੁੰਬਈ (Mumbai) ਵਿਚ ਇਸ ਨੂੰ ਖਰੀਦਣ ਲਈ ਐਪਲ ਦੇ ਸਟੋਰ ਦੇ ਬਾਹਰ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ। ਕਈ ਲੋਕ ਤਾਂ ਅੱਧੀ ਰਾਤ ਤੋਂ ਹੀ ਸਟੋਰ ਦੇ ਸਾਹਮਣੇ ਲਾਈਨਾਂ ਲਗਾ ਕੇ ਖੜ੍ਹੇ ਹਨ।

ਮੁੰਬਈ ਦੇ ਲੋਕਾਂ ਵਿਚ ਇਨ੍ਹਾਂ ਜ਼ਿਆਦਾ ਕਰੇਜ਼ ਨਜ਼ਰ ਆ ਰਿਹਾ ਕਿ ਐਪਲ ਦੇ ਸਟੋਰ ਦੇ ਬਾਹਰ ਭਗਦੜ ਵਰਗੀ ਸਥਿਤੀ ਬਣੀ ਹੋਈ ਹੈ। ਕਈ ਲੋਕ ਤਾਂ ਘੰਟਿਆਂ ਬੱਧੀ ਲਾਈਨਾਂ ਵਿਚ ਲੱਗ ਕੇ ਫੋਨ ਲੈਣ ਦੀ ਉਡੀਕ ਕਰ ਰਹੇ ਹਨ। ਦੱਸ ਦੇਈਏ ਕਿ ਆਈਫੋਨ 16 ਸੀਰੀਜ਼ ਦੇ ਵਿਚ ਕਈ ਨਵੇਂ ਫੀਚਰਸ ਹਨ ਅਤੇ ਇਸ ਨੂੰ 10 ਸਤੰਬਰ ਨੂੰ ਲਾਂਚ ਕੀਤਾ ਗਿਆ ਸੀ।

ਇਹ ਵੀ ਪੜ੍ਹੋ –  ਸੁਪਰੀਮ ਕੋਰਟ ਦਾ ਯੂਟਿਊਬ ਚੈਨਲ ਹੈਕ! ਅਮਰੀਕੀ ਕੰਪਨੀ ਦੀਆਂ ਵੀਡੀਓਜ਼ ਕੀਤੀਆਂ ਅਪਲੋਡ