International

200 ਹਾਥੀਆਂ ਨੂੰ ਮਾਰ ਕੇ ਮੀਟ ਜਨਤਾ ਵਿੱਚ ਵੰਡਿਆ ਜਾਵੇਗਾ! ਭੁੱਖਮਰੀ ਦੀ ਹਾਲਤ ‘ਚ ਲਿਆ ਫੈਸਲਾ!

ਬਿਉਰੋ ਰਿਪੋਰਟ -ਜ਼ਿੰਮਬਾਬਵੇ (zimbabwe) ਵਿੱਚ ਭੁੱਖਮਰੀ (POWERTY) ਨਾਲ ਨਿਪਟਨ ਦੇ ਲਈ ਸਰਕਾਰ ਨੇ ਹਾਥੀਆਂ ਨੂੰ ਮਾਰਨ (ELEPHANT KILLING) ਦੇ ਆਦੇਸ਼ ਕਰ ਦਿੱਤੇ ਹਨ। ਜ਼ਿੰਮਬਾਬਵੇ ਦੇ 4 ਜ਼ਿਲ੍ਹਿਆਂ ਵਿੱਚ 200 ਹਾਥੀਆਂ ਨੂੰ ਮਾਰ ਕੇ ਉਨ੍ਹਾਂ ਦਾ ਮੀਟ ਵੱਖ-ਵੱਖ ਕਬੀਲਿਆਂ ਵਿੱਚ ਵੰਡਿਆ ਜਾਵੇਗਾ। ਜ਼ਿੰਮਬਾਬਵੇ ਪਾਰਕ ਐਂਡ ਵਾਇਲਡ ਲਾਈਫ ਅਥਾਰਿਟੀ (Zimbabwe Park and wild life authority) ਨੇ ਇਸ ਦੀ ਪੁਸ਼ਟੀ ਕੀਤੀ ਹੈ।

ਦਰਅਸਲ ਜ਼ਿੰਮਬਾਬਵੇ ਪਿਛਲ਼ੇ 4 ਦਹਾਕਿਆਂ ਦੀ ਸਭ ਤੋਂ ਵੱਡੀ ਭੁੱਖਮਰੀ ਤੋਂ ਗੁਜ਼ਰ ਰਿਹਾ ਹੈ। ਇਸ ਵਜ੍ਹਾ ਨਾਲ ਦੇਸ਼ ਵਿੱਚ ਅੱਧੀ ਅਬਾਦੀ ਨੂੰ ਖਾਣ ਦੇ ਲਾਲੇ ਪੈ ਗਏ ਹਨ। ਅਲ ਨੀਨੋ ਦੀ ਵਜ੍ਹਾ ਕਰਕੇ ਸੋਕੇ ਦੀ ਵਜ੍ਹਾਂ ਕਰਕੇ ਪੂਰੀ ਫਸਲ ਬਰਬਾਦ ਹੋ ਗਈ ਹੈ। ਅਜਿਹੇ ਵਿੱਚ ਜ਼ਿੰਮਬਾਬਵੇ ਵਿੱਚ 6 ਕਰੋੜ 30 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਖਾਣੇ ਦੀ ਕਮੀ ਹੋ ਗਈ ਹੈ।

ਪਾਰਕ ਐਂਡ ਵਾਇਲਡ ਲਾਈਫ ਅਥਾਰਿਟੀ ਦਾ ਕਹਿਣਾ ਹੈ ਹਾਥੀਆਂ ਨੂੰ ਮਾਰਨ ਦੀ ਇੱਕ ਹੋਰ ਵਜ੍ਹਾ ਪਾਰਕ ਵਿੱਚ ਉਨ੍ਹਾਂ ਦੀ ਗਿਣਤੀ ਨੂੰ ਘਟਾਉਣਾ ਹੈ। ਦਰਅਸਲ ਜ਼ਿੰਮਬਾਬਵੇ ਵਿੱਚ 1 ਲੱਖ ਹਾਥੀ ਰਹਿੰਦੇ ਹਨ। ਹਾਲਾਂਕਿ ਪਾਰਕ ਵਿੱਚ 50 ਹਜ਼ਾਰ ਹਾਥੀਆਂ ਨੂੰ ਰੱਖਣ ਦੀ ਥਾਂ ਹੈ।

ਸੋਕੇ ਦੀ ਵਜ੍ਹਾ ਕਰਕੇ ਦੇਸ਼ ਨੂੰ ਨਾਗਰਿਕਾਂ ਅਤੇ ਹਾਥੀਆਂ ਦੇ ਵਿਚਾਲੇ ਸੰਤੁਲਨ ਬਿਠਾਉਣ ਵਿੱਚ ਪਰੇਸ਼ਾਨੀ ਆ ਰਹੀ ਹੈ। ਪਿਛਲੇ ਸਾਲ ਜ਼ਿੰਮਬਾਬਵੇ ਵਿੱਚ ਹਾਥੀਆਂ ਦੇ ਹਮਲੇ ਨਾਲ 50 ਲੋਕਾਂ ਦੀ ਮੌਤ ਹੋ ਗਈ ਸੀ। 1988 ਵਿੱਚ ਵੀ ਹਾਥੀਆਂ ਨੂੰ ਵੱਢ ਕੇ ਮੀਟ ਬਣਾ ਕੇ ਵੇਚਿਆ ਗਿਆ ਸੀ।

ਪਿਛਲੇ ਮਹੀਨੇ ਅਫੀਰੀਕੀ ਦੇਸ਼ ਨਾਮੀਬਿਆ ਵਿੱਚ ਸੋਕੇ ਨਾਲ ਨਿਪਟਣ ਦੇ ਲਈ 83 ਹਾਥੀਆਂ ਨੂੰ ਕੱਟ ਕੇ ਮੀਟ ਲੋਕਾਂ ਵਿੱਚ ਵੰਡਿਆ ਗਿਆ। ਜ਼ਿੰਮਬਾਬਵੇ ਲੰਮੇ ਸਮੇਂ ਤੋਂ UN ਤੋਂ ਹਾਥੀਆਂ ਦੇ ਦੰਦ ਵੇਚਣ ਦੀ ਇਜਾਜ਼ਤ ਮੰਗ ਰਿਹਾ ਹੈ। ਇਸ ਮੰਗ ਵਿੱਚ ਬੋਤਸਵਾਨਾ ਅਤੇ ਨਾਮੀਬਿਆ ਵੀ ਸ਼ਾਮਲ ਹੈ। ਦੁਨੀਆ ਵਿੱਚ ਹਾਥੀਆਂ ਦੀ ਸਭ ਤੋਂ ਜ਼ਿਆਦਾ ਆਬਾਦੀ ਬੋਤਸਵਾਨਾ ਵਿੱਚ ਰਹਿੰਦੀ ਹੈ। ਇਸ ਦੇ ਬਾਅਦ ਜ਼ਿੰਮਬਾਬਵੇ ਦਾ ਨੰਬਰ ਹੈ।

ਜ਼ਿੰਮਬਾਬਵੇ ਦੇ ਕੋਲ 5 ਹਜ਼ਾਰ ਕਰੋੜ ਦੀ ਕੀਮਤ ਦੇ ਹਾਥੀਆਂ ਦਾ ਦੰਦ ਮੌਜੂਦ ਹਨ। ਹਾਲਾਂਕਿ ਇਸ ਦੇ ਵਪਾਰ ‘ਤੇ ਰੋਕ ਲੱਗੀ ਹੈ। ਜੇਕਰ ਹਾਥੀਆਂ ਦੇ ਦੰਦ ਵੇਚਣ ਦ ਇਜਾਜ਼ਤ ਮਿਲ ਜਾਂਦੀ ਹੈ ਤਾਂ ਦੇਸ਼ ਦੇ ਅਰਥਚਾਰੇ ਦੇ ਨਾਲ ਲੋਕਾਂ ਨੂੰ ਵੀ ਫਾਇਦਾ ਹੋਵੇਗਾ।

ਇਹ ਵੀ ਪੜ੍ਹੋ –  ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਦਾ ਪਹਿਲਾ ਪੜਾਅ ਹੋਇਆ ਮੁਕੰਮਲ।