ਬਿਉਰੋ ਰਿਪੋਰਟ: ਭਾਰਤੀ ਮੌਸਮ ਵਿਭਾਗ (IMD) ਇਸ ਸਰਦੀਆਂ ਵਿੱਚ ਕੜਾਕੇ ਦੀ ਠੰਢ ਪੈਣ ਦੀ ਚੇਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਦੇ ਅਨੁਸਾਰ, ‘ਲਾ ਨੀਨਾ’ ਕਾਰਨ ਇਸ ਸਾਲ ਸਰਦੀਆਂ ਦੀ ਤੀਬਰਤਾ ਵੱਧ ਸਕਦੀ ਹੈ। ਆਮ ਤੌਰ ’ਤੇ ਲਾ ਨੀਨਾ ਕਾਰਨ ਤਾਪਮਾਨ ’ਚ ਭਾਰੀ ਗਿਰਾਵਟ ਦੇਖਣ ਨੂੰ ਮਿਲਦੀ ਹੈ, ਜਿਸ ਕਾਰਨ ਸਰਦੀ ਜ਼ਿਆਦਾ ਹੁੰਦੀ ਹੈ।
ਇਸ ਸਾਲ ‘ਲਾ ਨੀਨਾ’ ਦੇ ਪ੍ਰਭਾਵ ਕਾਰਨ ਭਾਰਤ ਵਿੱਚ ਸਖ਼ਤ ਸਰਦੀ ਹੋਵੇਗੀ, ਆਈਐਮਡੀ ਦੇ ਕਰਮਚਾਰੀ ਨੇ ਕਿਹਾ, “ਇਹ ਸਰਦੀਆਂ ਸਾਰੇ ਰਿਕਾਰਡ ਤੋੜ ਦੇਵੇਗੀ ਕਿਉਂਕਿ ਇਹ ਸਰਦੀਆਂ ਲੰਬੇ ਸਮੇਂ ਤੱਕ ਚੱਲੇਗੀ।”
ਮਾਹਰਾਂ ਦਾ ਮੰਨਣਾ ਹੈ ਕਿ ਸਤੰਬਰ ਦੇ ਅੱਧ ਤੱਕ ‘ਲਾ ਨੀਨਾ’ ਐਕਟਿਵ ਹੋ ਸਕਦਾ ਹੈ, ਜਿਸ ਕਾਰਨ ਬਰਸਾਤ ਦਾ ਮੌਸਮ ਅਕਤੂਬਰ ਤੱਕ ਜਾਰੀ ਰਹਿ ਸਕਦਾ ਹੈ। ਭਾਰਤੀ ਮੌਸਮ ਵਿਭਾਗ (IMD) ਦੇ ਅਨੁਸਾਰ, ‘ਲਾ ਨੀਨਾ’ ਕਾਰਨ ਇਸ ਸਾਲ ਸਰਦੀਆਂ ਦੀ ਤੀਬਰਤਾ ਜ਼ਿਆਦਾ ਹੋ ਸਕਦੀ ਹੈ। ਆਮ ਤੌਰ ’ਤੇ ‘ਲਾ ਨੀਨਾ’ ਕਾਰਨ ਤਾਪਮਾਨ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲਦੀ ਹੈ, ਜਿਸ ਕਾਰਨ ਸਰਦੀ ਜ਼ਿਆਦਾ ਹੁੰਦੀ ਹੈ।
ਭਾਰਤ ਵਿੱਚ 15 ਅਕਤੂਬਰ ਤੱਕ ਮਾਨਸੂਨ ਖ਼ਤਮ ਹੋ ਜਾਂਦਾ ਹੈ ਪਰ ਇਸ ਵਾਰ ਮਾਨਸੂਨ ਦਾ ਰਵੱਈਆ ਆਮ ਵਾਂਗ ਨਹੀਂ ਰਿਹਾ। ਇਸ ਸਾਲ ਮਾਨਸੂਨ ਸਮੇਂ ਸਿਰ ਆਇਆ।
‘ਲਾ ਨੀਨਾ’ ਦਾ ਸਪੈਨਿਸ਼ ਵਿੱਚ ਅਨੁਵਾਦ ‘ਇੱਕ ਕੁੜੀ’ ਹੁੰਦਾ ਹੈ, ਜੋ ਪੂਰੀ ਤਰ੍ਹਾਂ ਨਾਲ ਵੱਖਰੇ ਜਲਵਾਯੂ ਵਿਵਹਾਰ ਲਈ ਜ਼ਿੰਮੇਵਾਰ ਹੈ। ‘ਲਾ ਨੀਨਾ’ ਦੇ ਦੌਰਾਨ, ਮਜ਼ਬੂਤ ਪੂਰਬੀ ਧਾਰਾ ਸਮੁੰਦਰੀ ਪਾਣੀ ਨੂੰ ਪੱਛਮ ਵੱਲ ਧੱਕਦੀ ਹੈ, ਜਿਸ ਨਾਲ ਸਮੁੰਦਰ ਦੀ ਸਤਹਿ ਠੰਢੀ ਹੋ ਜਾਂਦੀ ਹੈ।
ਅਲ ਨੀਨੋ ਇਸਦਾ ਉਲਟ ਹੈ, ਜਿਸਦਾ ਸਪੈਨਿਸ਼ ਵਿੱਚ ਅਰਥ ਹੈ ‘ਇੱਕ ਮੁੰਡਾ’ ਜਦੋਂ ਹਵਾਵਾਂ ਕਮਜ਼ੋਰ ਹੋ ਜਾਂਦੀਆਂ ਹਨ, ਤਾਂ ਸਮੁੰਦਰ ਦੀ ਸਥਿਤੀ ਗਰਮ ਹੋ ਜਾਂਦੀ ਹੈ, ਜਿਸ ਕਾਰਨ ਗਰਮ ਪਾਣੀ ਅਮਰੀਕਾ ਦੇ ਪੱਛਮੀ ਤੱਟ ਤੋਂ ਪੂਰਬ ਵੱਲ ਮੁੜ ਜਾਂਦਾ ਹੈ।
ਵਿਸ਼ਵ ਮੌਸਮ ਵਿਗਿਆਨ ਸੰਗਠਨ (WMO) ਦੀ ਗਲੋਬਲ ਆਬਜ਼ਰਵੇਟਰੀਜ਼ ਵਲੋਂ ਜਾਰੀ ਤਾਜ਼ਾ ਭਵਿੱਖਬਾਣੀ ਤੋਂ ਸੰਕੇਤ ਮਿਲਦਾ ਹੈ ਕਿ ਸਤੰਬਰ-ਨਵੰਬਰ 2024 ਦੌਰਾਨ ਲਾ ਨੀਨਾ ਸਥਿਤੀਆਂ ਤੋਂ ਮੌਜੂਦਾ ਨਿਰਪੱਖ ਸਥਿਤੀਆਂ (ਨਾ ਤਾਂ ਅਲ ਨੀਨੋ ਅਤੇ ਨਾ ਹੀ ਲਾ ਨੀਨਾ) ਦੇ ਬਦਲਣ ਦੀ 55 ਫ਼ੀ ਸਦੀ ਸੰਭਾਵਨਾ ਹੈ।
ਡਬਲਯੂ.ਐੱਮ.ਓ. ਨੇ ਕਿਹਾ, ‘‘ਅਕਤੂਬਰ 2024 ਤੋਂ ਫ਼ਰਵਰੀ 2025 ਤਕ, ਇਹ ਸੰਭਾਵਨਾ ਹੈ ਕਿ ਲਾ ਨੀਨਾ ਦੀ ਤੀਬਰਤਾ 60 ਫ਼ੀ ਸਦੀ ਤਕ ਵਧੇਗੀ ਅਤੇ ਇਸ ਸਮੇਂ ਦੌਰਾਨ ਅਲ ਨੀਨੋ ਦੇ ਮਜ਼ਬੂਤ ਹੋਣ ਦੀ ਸੰਭਾਵਨਾ ਜ਼ੀਰੋ ਹੈ।’’
Our latest update indicates there is a 60% chance of La Niña conditions emerging towards the end of this year.
To read the full press release: https://t.co/GOJBhQeMtb pic.twitter.com/drCY5zoQqX
— World Meteorological Organization (@WMO) September 11, 2024